ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂਗ੍ਰਾਮ: ਪੰਜਾਬ ਦੀ ਮਾਡਲ ਨੂੰ ਕਤਲ ਕਰਨ ਦੋਸ਼ ’ਚ ਹੋਟਲ ਮਾਲਕ ਸਣੇ 3 ਗ੍ਰਿਫ਼ਤਾਰ, ਹੋਟਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਨੇ ਸੱਚ ਲਿਆਂਦਾ ਸਾਹਮਣੇ

ਗੁਰੂਗ੍ਰਾਮ, 4 ਜਨਵਰੀ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮੰਗਲਵਾਰ ਰਾਤ ਨੂੰ 27 ਸਾਲਾ ਔਰਤ ਦੀ ਕਥਿਤ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਘੱਟੋ ਘੱਟ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਰਨ ਵਾਲੀ ਦੀ ਪਛਾਣ ਪੰਜਾਬ ਦੀ ਸਾਬਕਾ ਮਾਡਲ ਦਿਵਿਆ ਪਹੂਜਾ ਵਜੋਂ...
Advertisement

ਗੁਰੂਗ੍ਰਾਮ, 4 ਜਨਵਰੀ

ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮੰਗਲਵਾਰ ਰਾਤ ਨੂੰ 27 ਸਾਲਾ ਔਰਤ ਦੀ ਕਥਿਤ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਘੱਟੋ ਘੱਟ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਰਨ ਵਾਲੀ ਦੀ ਪਛਾਣ ਪੰਜਾਬ ਦੀ ਸਾਬਕਾ ਮਾਡਲ ਦਿਵਿਆ ਪਹੂਜਾ ਵਜੋਂ ਹੋਈ ਹੈ, ਜਿਸ ਨੂੰ ਕਥਿਤ ਤੌਰ 'ਤੇ ਅਭਿਜੀਤ ਸਿੰਘ ਨੇ ਮਾਰਿਆ ਸੀ, ਜੋ ਉਸ ਹੋਟਲ ਦਾ ਮਾਲਕ ਹੈ, ਜਿੱਥੇ ਇਹ ਕਤਲ ਹੋਇਆ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪਤਾ ਲੱਗਿਆ ਕਿ ਮੁਲਜ਼ਮ ਲਾਸ਼ ਨੂੰ ਹੋਟਲ ਤੋਂ ਕਾਰ ਤੱਕ ਘੜੀਸ ਕੇ ਲੈ ਗਏ। ਦਿਵਿਆ (27) ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਅਭਿਜੀਤ ਨਾਮ ਦੇ ਵਿਅਕਤੀ ਨਾਲ ਗਈ ਸੀ, ਜਦੋਂ ਪੁਲੀਸ ਨੇ ਹੋਟਲ ਦੇ ਸੀਸੀਟੀਵੀ ਫੁਟੇਜ ਘੋਖੀ ਤਾਂ ਅਪਰਾਧ ਦਾ ਖੁਲਾਸਾ ਹੋਇਆ। ਪੁਲੀਸ ਨੇ ਕਿਹਾ ਕਿ ਹੋਟਲ ਮਾਲਕ ਨੇ ਪਹੂਜਾ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਕਿਉਂਕਿ ਉਹ ਉਸ ਦੀਆਂ ਕੁੱਝ ਤਸਵੀਰਾ' ਨਾਲ ਬਲੈਕਮੇਲ ਕਰਨ ਤੋਂ ਬਾਅਦ ਉਸ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਦੀ ਸੀ। ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਨੂੰ 56 ਸਾਲਾ ਅਭਿਜੀਤ ਸਿੰਘ ਅਤੇ ਦੋ ਹੋਰ ਹੇਮਰਾਜ ਅਤੇ ਓਮਪ੍ਰਕਾਸ਼ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।

Advertisement

Advertisement
Show comments