ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਹਾਦਸੇ ’ਚ ਲਾੜੇ ਦੇ ਭਰਾ ਤੇ ਭਰਜਾਈ ਦੀ ਮੌਤ

ਜੀਂਦ-ਬਰਵਾਲਾ ਰੋਡ ਉੱਤੇ ਪਿੰਡ ਇੰਟਲ ਨੇੜੇ ਵਿਆਹ ਵਾਲੀ ਗੱਡੀ ਦਰੱਖਤ ਨਾਲ ਟਕਰਾ ਗਈ, ਜਿਸ ਵਿੱਚ ਵਿੱਚ ਲਾੜੇ ਦੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਦੋਵੇਂ ਵਿਆਹ ਮਗਰੋਂ ਪਰਤ ਰਹੇ ਸਨ। ਜਾਣਕਾਰੀ ਅਨੁਸਾਰ ਕਰਨਾਲ...
Advertisement

ਜੀਂਦ-ਬਰਵਾਲਾ ਰੋਡ ਉੱਤੇ ਪਿੰਡ ਇੰਟਲ ਨੇੜੇ ਵਿਆਹ ਵਾਲੀ ਗੱਡੀ ਦਰੱਖਤ ਨਾਲ ਟਕਰਾ ਗਈ, ਜਿਸ ਵਿੱਚ ਵਿੱਚ ਲਾੜੇ ਦੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਦੋਵੇਂ ਵਿਆਹ ਮਗਰੋਂ ਪਰਤ ਰਹੇ ਸਨ। ਜਾਣਕਾਰੀ ਅਨੁਸਾਰ ਕਰਨਾਲ ਜ਼ਿਲ੍ਹੇ ਦੇ ਪਿੰਡ ਮੂਨਕ ਵਾਸੀ ਵਿਜੈ ਦਾ ਵਿਆਹ ਬੀਤੇ ਦਿਨੀਂ ਹਿਸਾਰ ਜ਼ਿਲ੍ਹੇ ਦੇ ਪਿੰਡ ਸੁਲਖਨੀ ਵਿੱਚ ਸੀ। ਵਿਆਹ ਮਗਰੋਂ ਜਦੋਂ ਬਰਾਤ ਪਰਤ ਰਹੀ ਸੀ ਤਾਂ ਜਿਸ ਵਾਹਨ ਵਿੱਚ ਲਾੜੇ ਦਾ ਛੋਟਾ ਭਰਾ ਅਜੈ ਤੇ ਉਸਦੀ ਪਤਨੀ ਸੋਨੀਆ ਸਵਾਰ ਸਨ, ਉਹ ਗੱਡੀ ਪਿੰਡ ਇੰਟਲ ਦੇ ਕੋਲ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਅਜੈ ਤੇ ਉਸਦੀ ਪਤਨੀ ਸੋਨੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। ਥਾਣਾ ਸਦਰ ਪੁਲੀਸ ਨੇ ਸੜਕ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਹੈ।

Advertisement
Advertisement
Show comments