ਰਾਜਪਾਲ ਵੱਲੋਂ ਮਹਿਲਾਵਾਂ ਦਾ ਸਨਮਾਨ
ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਅਤੇ ਸਿਹਤਮੰਦ ਪਰਿਵਾਰ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਅੱਜ ਇੰਦਰਧਨੁਸ਼ ਆਡੀਟੋਰੀਅਮ ਵਿੱਚ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਵੱਲੋਂ ਕਰਵਾਏ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪੰਚਕੂਲਾ ਦੇ ਸੈਕਟਰ 5 ਵਿੱਚ...
Advertisement
ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਅਤੇ ਸਿਹਤਮੰਦ ਪਰਿਵਾਰ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਅੱਜ ਇੰਦਰਧਨੁਸ਼ ਆਡੀਟੋਰੀਅਮ ਵਿੱਚ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਵੱਲੋਂ ਕਰਵਾਏ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪੰਚਕੂਲਾ ਦੇ ਸੈਕਟਰ 5 ਵਿੱਚ ‘ਸਿਹਤਮੰਦ ਮਹਿਲਾ-ਮਜ਼ਬੂਤ ਪਰਿਵਾਰ’ ਪ੍ਰੋਗਰਾਮ ਦੌਰਾਨ ਰਾਜਪਾਲ ਅਸੀਮ ਕੁਮਾਰ ਘੋਸ਼ ਦੀ ਪਤਨੀ ਸ੍ਰੀਮਤੀ ਮਿੱਤਰਾ ਘੋਸ਼ ਅਤੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਸ੍ਰੀਮਤੀ ਸੁਮਨ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬਾਲ ਕੁੰਜ ਛਛਰੌਲੀ ਦੀਆਂ ਬੱਚੀਆਂ ਨੇ ਪੋਸ਼ਣ ਅਤੇ ਸਫਾਈ ’ਤੇ ਲਘੂ ਨਾਟਕ ਪੇਸ਼ ਖੇਡਿਆ।
Advertisement
Advertisement