ਕਿਸਾਨਾਂ ਦੀ ਸਾਰ ਲਵੇ ਸਰਕਾਰ: ਕੰਗ
ਕੁਰਾਲੀ ਦੀ ਅਨਾਜ ਮੰਡੀ ਦਾ ਦੌਰਾ ਕੀਤਾ
Advertisement
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਸ਼ਹਿਰ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਝੋਨੇ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਕਾਰਨ ਪ੍ਰੇਸ਼ਾਨ ਕਿਸਾਨਾਂ ਨਾਲ ਗੱਲਬਾਤ ਕੀਤੀ।
ਅਨਾਜ ਮੰਡੀ ਦੇ ਦੌਰੇ ਦੌਰਾਨ ਕਿਸਾਨਾਂ ਨੇ ਜਗਮੋਹਨ ਸਿੰਘ ਕੰਗ ਨੂੰ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ 10 ਤੋਂ 15 ਕੁਇੰਟਲ ਘੱਟ ਨਿਕਲਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਕਿਸਾਨੀ ਪਹਿਲਾਂ ਹੀ ਘਾਟੇ ਵਾਲਾ ਸੌਦਾ ਬਣੀ ਹੋਈ ਹੈ, ਹੁਣ ਇਸ ਵਾਰ ਝੋਨੇ ਦੀ ਫ਼ਸਲ ਕਾਰਨ ਵੀ ਉਨ੍ਹਾਂ ਦਾ ਨੁਕਸਾਨ ਹੋਇਆ ਹੈ।
Advertisement
ਕੰਗ ਨੇ ਕੁਰਾਲੀ ਦੀ ਅਨਾਜ ਮੰਡੀ ਛੋਟੀ ਹੋਣ ਦਾ ਮੁੱਦਾ ਸਾਂਝਾ ਕਰਦਿਆਂ ਕਿ ਉਨ੍ਹਾਂ ਨੇ ਮੰਤਰੀ ਹੁੰਦਿਆਂ ਵੱਡੀ ਮੰਡੀ ਪਾਸ ਕਰਵਾਈ ਸੀ ਪਰ ਕਿਸੇ ਖਾਸ ਵਿਅਕਤੀ ਨੂੰ ਲਾਹਾ ਪਹੁੰਚਾਉਣ ਲਈ ਦਸ ਏਕੜ ਜ਼ਮੀਨ ਇਸ ਪ੍ਰਾਜੈਕਟ ਵਿੱਚੋਂ ਕੱਢ ਦਿੱਤੀ ਗਈ। ਉਨ੍ਹਾਂ ਝੋਨੇ ਦਾ ਘੱਟ ਝਾੜ ਨਿਕਲਣ ਨੂੰ ਲੈ ਕੇ ਵਿਸ਼ੇਸ਼ ਪੈਕੇਜ਼ ਦੀ ਮੰਗ ਕੀਤੀ। ਇਸ ਮੌਕੇ ਧੀਰਜ ਧੀਮਾਨ ਹੈਪੀ, ਜਸਵਿੰਦਰ ਸਿੰਘ ਭੂਰਾ, ਪੰਕਜ ਗੋਇਲ, ਰਵਿੰਦਰ ਕੁਮਾਰ, ਜਸਬੀਰ ਸਿੰਘ, ਰਾਜ ਕੁਮਾਰ, ਨਰਿੰਦਰ ਸਿੰਘ ਅਤੇ ਉਮੇਸ਼ ਕੁਮਾਰ ਹਾਜ਼ਰ ਸਨ।
Advertisement
