ਚੋਣ ਵਾਅਦੇ ਪੂਰੇ ਕਰ ਰਹੀ ਹੈ ਸਰਕਾਰ: ਮਿੱਢਾ
ਹਰਿਆਣਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਕਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਹਰ ਵਰਗ ਲਈ ਭਲਾਈ ਕਾਰਜ ਕਰ ਰਹੀ ਹੈ। ਕਿਸਾਨਾਂ ਹਿੱਤ ਸੂਬਾ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਚੋਣ ਵਾਅਦੇ ਪੂਰ ਕਰ ਰਹੀ ਹੈ। ਡਿਪਟੀ ਸਪੀਕਰ ਅੱਜ ਨਵੀਂ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਮਨੀਸ਼ ਗੋਇਲ, ਵਾਈਸ ਚੇਅਰਮੈਨ ਹਰੀ ਦਾਸ ਸੈਣੀ ਅਤੇ ਹੋਰ ਮੈਂਬਰਾਂ ਦੇ ਤਾਜਪੋਸ਼ੀ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਡਿਪਟੀ ਸਪੀਕਰ ਮਿੱਢਾ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਲ੍ਹੇ 1.31 ਲੱਖ ਦੇ ਕਰੀਬ ਕਿਸਾਨਾਂ ਦੇ ਖਾਤੇ ਵਿੱਚ ਲਗਪਗ 26 ਕਰੋੜ ਰੁਪਏ ਦੀ ਰਾਸ਼ੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਤਹਿਤ ਪਾਈ ਹੈ। ਇਸ ਮੌਕੇ ਉਨ੍ਹਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਲਈ ਮੁੱਖ ਮੰਤਰੀ ਨਾਇਬ ਸੈਣੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਹੁਦੇਦਾਰ ਲਗਾਤਾਰ ਸੇਵਾ ਭਾਵ ਨਾਲ ਕੰਮ ਕਰਦੇ ਹਨ। ਪਹਿਲਾਂ ਦੀ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ’ਤੇ 5-5 ਰੁਪਏ ਦੇਕੇ ਮਜ਼ਾਕ ਕੀਤਾ ਜਾਂਦਾ ਸੀ, ਜਦੋਂਕਿ ਵਰਤਮਾਨ ਸਰਕਾਰਾਂ ਕਿਸਾਨਾਂ ਨੂੰ ਢੁੱਕਵੇਂ ਮੁਆਵਜ਼ੇ ਦੇ ਰਹੀ ਹੈ। ਇਸ ਮੌਕੇ ਖੇਤੀ ਵਿਭਾਗ ਦੇ ਉਪ-ਨਿਦੇਸ਼ਕ ਡਾ. ਗਿਰੀਸ਼ ਨਾਗਪਾਲ, ਭਾਜਪਾ ਆਗੂ ਡਾ. ਰਾਜ ਸੈਣੀ, ਭਾਰਤ ਭੁੂਸ਼ਨ ਟਾਂਕ, ਬੱਬਲ ਸੈਣੀ, ਰਾਮਫਲ ਸ਼ਰਮਾ, ਸੱਤ ਪ੍ਰਕਾਸ਼ ਗੋਇਲ, ਮੰਡੀ ਪ੍ਰਧਾਨ ਸੁਸ਼ੀਲ ਸਿਹਾਗ ਤੇ ਰਾਮ ਅਵਤਾਰ ਆਦਿ ਹਾਜ਼ਰ ਸਨ।
