ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਵੜ ਕਮੇਟੀਆਂ ਨੂੰ ਸਿੱਧੇ ਫੰਡ ਭੇਜੇ ਜਾਣਗੇ: ਰੇਖਾ ਗੁਪਤਾ

ਮੁੱਖ ਮੰਤਰੀ ਨੇ ਪਿਛਲੀ ‘ਆਪ’ ਸਰਕਾਰ ’ਤੇ ਸੇਧੇ ਨਿਸ਼ਾਨੇ; ਟੈਂਟਾਂ ਦੇ ਟੈਂਡਰਾਂ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਜੂਨ

Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਕਿ ਕਾਂਵੜ ਕਮੇਟੀਆਂ ਸਿੱਧੇ ਫੰਡ ਪ੍ਰਾਪਤ ਕਰਨਗੀਆਂ। ਰਾਜ ਸਰਕਾਰ ਹੁਣ ਸਿੱਧੇ ਲਾਭ ਟਰਾਂਸਫਰ ਰਾਹੀਂ ਕਾਂਵੜ ਕਮੇਟੀਆਂ ਨੂੰ ਫੰਡ ਸਿੱਧੇ ਤਬਦੀਲ ਕਰੇਗੀ।

ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਪਿਛਲੀ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਕਾਂਵੜ ਯਾਤਰਾ ਪ੍ਰਬੰਧਾਂ ਦੇ ਪ੍ਰਬੰਧਨ ਵਿੱਚ ਪਿਛਲੀ ਸਰਕਾਰ ’ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਾਰੇ ਕਾਂਵੜ ਯਾਤਰੀਆਂ ਨੂੰ ਸੇਵਾਵਾਂ ਦੇਣ ਦੇ ਨਾਮ ’ਤੇ, ਪਿਛਲੀ ਸਰਕਾਰ ਨੇ ਇਸ ਨੂੰ ਭ੍ਰਿਸ਼ਟਾਚਾਰ ਦੇ ਕੇਂਦਰ ਵਿੱਚ ਬਦਲ ਦਿੱਤਾ ਸੀ। ਗੁਪਤਾ ਨੇ ਦਾਅਵਾ ਕੀਤਾ ਕਿ ਟੈਂਡਰਾਂ ’ਤੇ ਪੂਰੇ ਸ਼ਹਿਰ ਲਈ ਸਿਰਫ਼ ਦੋ-ਤਿੰਨ ਵਿਅਕਤੀਆਂ ਦਾ ਏਕਾਧਿਕਾਰ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਵੜ ਯਾਤਰੀਆਂ ਦੀਆਂ ਕਮੇਟੀਆਂ ਨੇ ਸਾਨੂੰ ਦੱਸਿਆ ਕਿ ਆਖਰੀ ਦਿਨ ਤੱਕ ਵੀ ਤੰਬੂ ਨਹੀਂ ਲਗਾਏ ਗਏ ਸਨ। ਇਹ ਕਿਵੇਂ ਸਵੀਕਾਰਿਆ ਜਾ ਸਕਦਾ ਹੈੈ। ਸਾਲਾਨਾ ਤੀਰਥ ਯਾਤਰਾ ਕਰਨ ਵਾਲੇ ਭਗਵਾਨ ਸ਼ਿਵ ਦੇ ਸ਼ਰਧਾਲੂ - ਕਾਂਵੜੀਆਂ ਲਈ ਸਮੇਂ ਸਿਰ ਅਤੇ ਲੋੜੀਂਦੀਆਂ ਸਹੂਲਤਾਂ ਦੇਣ ਵਿੱਚ ਅਸਫਲਤਾ ਨੂੰ ਉਜਾਗਰ ਕਰਦੇ ਹੋਏ ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਪ੍ਰਕਿਰਿਆ ਵਿੱਚ ਵਿਸ਼ਵਾਸ ਅਤੇ ਨਿਰਪੱਖਤਾ ਨੂੰ ਬਹਾਲ ਕਰਨ ਲਈ ਵਚਨਬੱਧ ਹੈ। ਅਜਿਹੇ ਕੁਪ੍ਰਬੰਧ ਨੂੰ ਦੁਹਰਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਸਾਲ ਤੋਂ ਫੰਡ ਸਿੱਧੇ ਰਜਿਸਟਰਡ ਕਾਂਵੜ ਕਮੇਟੀਆਂ ਨੂੰ ਭੇਜੇ ਜਾਣਗੇ। ਇਹ ਫ਼ੈਸਲਾ ਅੱਜ ਕੈਬਨਿਟ ਦੀ ਮੀਟਿੰਗ ਵਿੱਚ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਕਪਿਲ ਮਿਸ਼ਰਾ ਦੀ ਅਗਵਾਈ ਵਾਲੀ ਕਮੇਟੀ ਸਹਾਇਤਾ ਰਾਸ਼ੀ ਦੀ ਉਪਰ ਵਾਲੀ ਸੀਮਾ ਤੈਅ ਕਰੇਗੀ। ਉਨ੍ਹਾਂ ਘੋਸ਼ਣਾ ਕੀਤੀ ਕਿ ਦਿੱਲੀ ਸਰਕਾਰ ਕਾਂਵੜਾਂ ਦੀ ਰਿਹਾਇਸ਼ ਵੇਲੇ लिए 1,200 ਯੂਨਿਟ ਬਿਜਲੀ ਦਾ ਖਰਚਾ ਵੀ ਸਹਿਣ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਟੈਂਟ ਲਗਾਉਣ ਲਈ ਟੈਂਡਰ ਕੱਢੇ ਜਾਂਦੇ ਸਨ ਅਤੇ ਕੇਵਲ ਦੋ ਜਾਂ ਤਿੰਨ ਵਿਅਕਤੀ ਹੀ ਅਰਜ਼ੀਆਂ ਦਿੰਦੇ ਸਨ। ਇਸ ਦੌਰਾਨ ਟੈਂਟ ਵੀ ਲਗਾੇ ਨਹੀਂ ਜਾਂਦੇ ਸਨ। -ਪੀਟੀਆਈ

Advertisement