ਡੀ ਏ ਵੀ ਕਾਲਜ ਵਿੱਚ ਫ਼ਰੈਸ਼ਰ ਪਾਰਟੀ
ਡੀ.ਏ.ਵੀ. ਗਰਲਜ਼ ਕਾਲਜ ਵਿੱਚ ਜੂਨੀਅਰ ਵਿਦਿਆਰਥੀਆਂ ਲਈ ਇੱਕ ਫਰੈਸ਼ਰ ਪਾਰਟੀ ਰੱਖੀ ਗਈ। ਪਾਰਟੀ ਦਾ ਥੀਮ ਸਾੜੀ, ਪ੍ਰੋਫੈਸ਼ਨਲ ਬਿਊਟੀ ਆਫ਼ ਇੰਡੀਆ ਸੀ। ਬੀ.ਐੱਸ.ਸੀ. ਹੋਮ ਸਾਇੰਸ ਪਹਿਲੇ ਸਾਲ ਦੀ ਪੱਲਵੀ ਅਤੇ ਪੀਜੀ ਡਿਪਲੋਮਾ ਫੈਸ਼ਨ ਡਿਜ਼ਾਈਨਿੰਗ ਦੀ ਮਿਲਨਪ੍ਰੀਤ ਨੂੰ ਮਿਸ ਫਰੈਸ਼ਰ ਦਾ ਖਿਤਾਬ ਦਿੱਤਾ ਗਿਆ। ਜਦੋਂ ਕਿ ਬੀ.ਕਾਮ ਕੰਪਿਊਟਰ ਐਪਲੀਕੇਸ਼ਨ ਪਹਿਲੇ ਸਾਲ ਦੀ ਧਰੁਵਿਕਾ ਅਤੇ ਐੱਮ.ਏ ਇੰਗਲਿਸ਼ ਪਹਿਲੇ ਸਾਲ ਦੀ ਅੰਮ੍ਰਿਤ ਕੌਰ ਨੂੰ ਮਿਸ ਥੀਮ, ਬੀ.ਐੱਸ.ਸੀ ਪਹਿਲੇ ਸਾਲ ਦੀ ਰਾਸ਼ੀ ਨੂੰ ਮਿਸ ਗ੍ਰੇਸਫੁੱਲ, ਐੱਮ.ਏ ਇੰਗਲਿਸ਼ ਪਹਿਲੇ ਸਾਲ ਦੀ ਸੋਨਲ ਨੂੰ ਮਿਸ ਐਲੀਗੈਂਟ ਪਰਸਨੈਲਿਟੀ, ਮੇਕਅਪ ਵਿਭਾਗ ਦੀ ਤਨੂ ਨੂੰ ਮਿਸ ਕਨਫਿਡੈਂਸ ਕੁਈਨ, ਬੀ.ਕਾਮ ਪਹਿਲੇ ਸਾਲ ਦੀ ਪਾਇਲ ਨੂੰ ਮਿਸ ਚਾਰਮਿੰਗ ਪ੍ਰੈਜ਼ੈਂਸ, ਬੀ.ਐੱਸ.ਸੀ ਫੈਸ਼ਨ ਡਿਜ਼ਾਈਨਿੰਗ ਪਹਿਲੇ ਸਾਲ ਦੀ ਕਿਰਨਦੀਪ ਨੂੰ ਮਿਸ ਗਲੈਮਰਜ਼ ਅਤੇ ਬੀ.ਐੱਸ.ਸੀ ਫੈਸ਼ਨ ਡਿਜ਼ਾਈਨਿੰਗ ਪਹਿਲੇ ਸਾਲ ਦੀ ਸਰਵਨੂਰ ਨੂੰ ਮਿਸ ਸੂਪਰ ਐਟੀਟਿਊਡ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥਣਾਂ ਨੇ ਹਿੰਦੀ, ਪੰਜਾਬੀ, ਹਰਿਆਣਵੀ ਅਤੇ ਪੱਛਮੀ ਗੀਤਾਂ ’ਤੇ ਨੱਚ ਕੇ ਸਮਾਗਮ ਨੂੰ ਸਫਲ ਬਣਾਇਆ। ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਇੱਕ ਟੀਚਾ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਮਿਸ ਫਰੈਸ਼ਰ ਅਤੇ ਹੋਰਾਂ ਦੀ ਚੋਣ ਲਈ ਪਹਿਲੇ ਦੌਰ ਵਿੱਚ, ਵਿਦਿਆਰਥੀਆਂ ਨੇ ਕੈਟਵਾਕ ਕੀਤੀ ਅਤੇ ਦੂਜੇ ਦੌਰ ਵਿੱਚ ਉਨ੍ਹਾਂ ਨੇ ਗੀਤ, ਡਾਂਸ, ਮਿਮਿਕਰੀ ਆਦਿ ਪੇਸ਼ ਕੀਤੇ।