ਅਮਰੀਕਾ ਭੇਜਣ ਬਹਾਨੇ 90 ਲੱਖ ਰੁਪਏ ਦੀ ਠੱਗੀ
ਪੂਜਾ ਕਲੋਨੀ ਦੇ ਇੱਕ ਨੌਜਵਾਨ ਨਾਲ ਅਮਰੀਕਾ ਭੇਜਣ ਬਹਾਨੇ 90 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਉਸ ਨੂੰ ਦੁਬਈ, ਕਤਰ, ਸਪੇਨ, ਗੁਆਟੇਮਾਲਾ, ਨਿਕਾਰਾਗੁਆ ਅਤੇ ਮੈਕਸੀਕੋ ਲੈ ਗਿਆ। ਮੈਕਸੀਕਨ ਪੁਲੀਸ ਨੇ ਬਾਅਦ...
Advertisement
ਪੂਜਾ ਕਲੋਨੀ ਦੇ ਇੱਕ ਨੌਜਵਾਨ ਨਾਲ ਅਮਰੀਕਾ ਭੇਜਣ ਬਹਾਨੇ 90 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਉਸ ਨੂੰ ਦੁਬਈ, ਕਤਰ, ਸਪੇਨ, ਗੁਆਟੇਮਾਲਾ, ਨਿਕਾਰਾਗੁਆ ਅਤੇ ਮੈਕਸੀਕੋ ਲੈ ਗਿਆ। ਮੈਕਸੀਕਨ ਪੁਲੀਸ ਨੇ ਬਾਅਦ ਵਿੱਚ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਡਿਪੋਰਟ ਕਰ ਦਿੱਤਾ। ਜਦੋਂ ਨੌਜਵਾਨ ਅਮਰੀਕਾ ਪਹੁੰਚਣ ਵਿੱਚ ਅਸਫ਼ਲ ਰਿਹਾ, ਤਾਂ ਪਰਿਵਾਰ ਨੇ ਆਪਣੇ ਪੈਸੇ ਵਾਪਸ ਮੰਗੇ ਜਿਸ ਕਾਰਨ ਏਜੰਟ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਲਗਪਗ ਇੱਕ ਮਹੀਨਾ ਜੇਲ੍ਹ ਕੱਟਣ ਤੋਂ ਬਾਅਦ ਨੌਜਵਾਨ ਨੂੰ ਮੈਕਸੀਕੋ ਤੋਂ ਡਿਪੋਰਟ ਕਰ ਦਿੱਤਾ ਗਿਆ। ਰਾਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮ ਸਾਬੀ ਅਤੇ ਲਿਓ ਵਿਰੁੱਧ ਸਿਟੀ ਪੁਲੀਸ ਸਟੇਸ਼ਨ ਪਿਹੋਵਾ ਵਿੱਚ ਐੱਫ ਆਈ ਆਰ ਦਰਜ ਕੀਤੀ ਹੈ।
Advertisement
Advertisement