ਵਿਆਹ ਦੇ ਨਾਮ ’ਤੇ ਠੱਗੀ; ਗਰੋਹ ਦੇ ਚਾਰ ਮੈਂਬਰ ਕਾਬੂ
ਐੱਸ ਪੀ ਕੁਲਦੀਪ ਸਿੰਘ ਦੀ ਹਦਾਇਤਾਂ ’ਤੇ ਥਾਣਾ ਸਾਈਬਰ ਕ੍ਰਾਈਮ ਜੀਂਦ ਦੀ ਟੀਮ ਨੇ ਵਿਆਹ ਦੇ ਨਾਮ ਉੱਤੇ ਆਨ-ਲਾਈਨ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੜਤਾਲ...
Advertisement
ਐੱਸ ਪੀ ਕੁਲਦੀਪ ਸਿੰਘ ਦੀ ਹਦਾਇਤਾਂ ’ਤੇ ਥਾਣਾ ਸਾਈਬਰ ਕ੍ਰਾਈਮ ਜੀਂਦ ਦੀ ਟੀਮ ਨੇ ਵਿਆਹ ਦੇ ਨਾਮ ਉੱਤੇ ਆਨ-ਲਾਈਨ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮਾਂ ਕੋਲੋਂ 53 ਕੀ ਪੈਡ, 37 ਮੋਬਾਈਲ ਫੋਨ, 5 ਲੈਪਟਾਪ, 30 ਰਜਿਸਟਰ ਅਤੇ 1,40,300 ਰੁਪਏ ਦੀ ਰਾਸ਼ੀ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਇਹ ਗਰੋਹ ਵੈੱਵਸਾਈਟ ’ਤੇ ਲੋਕਾਂ ਨੂੰ ਵਿਆਹ ਕਰਵਾਉਣ ਵਾਲੀ ਏਜੰਸੀ ਦੇ ਹਵਾਲੇ ਠੱਗਦਾ ਆ ਰਿਹਾ ਸੀ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਜਾਂਚ ਜੇਲ੍ਹ ਭੇਜ ਦਿੱਤਾ ਹੈ ਤੇ ਹੋਰਨਾਂ ਕੋਲੋਂ ਪੜਤਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਅਨੁਸਾਰ ਇਸ ਮਾਮਲੇ ਵਿਚ 15 ਫਰਵਰੀ ਨੂੰ ਜੈਵੀਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
Advertisement
Advertisement
