ਭੈਣ ਨੂੰ ਸੰਧਾਰਾ ਦੇ ਕੇ ਪਰਤ ਰਹੇ ਨੌਜਵਾਨ ਸਣੇ ਚਾਰ ਸੜਕ ਹਾਦਸੇ ’ਚ ਹਲਾਕ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਅੱਜ ਤੜਕੇ ਸੜਕ ਹਾਦਸੇ ’ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਆਪਸ ਵਿਚ ਦੋਸਤ ਸਨ। ਹਾਦਸਾ ਅਗਰੋਹਾ ਦੇ ਨੰਗਥਲਾ ਪਿੰਡ ਨੇੜੇ ਵਾਪਰਿਆ, ਜਿੱਥੇ ਕਰੇਟਾ ਕਾਰ ਅਤੇ ਖਾਦ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ...
Advertisement
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਅੱਜ ਤੜਕੇ ਸੜਕ ਹਾਦਸੇ ’ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਆਪਸ ਵਿਚ ਦੋਸਤ ਸਨ। ਹਾਦਸਾ ਅਗਰੋਹਾ ਦੇ ਨੰਗਥਲਾ ਪਿੰਡ ਨੇੜੇ ਵਾਪਰਿਆ, ਜਿੱਥੇ ਕਰੇਟਾ ਕਾਰ ਅਤੇ ਖਾਦ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਚਾਰੋਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਵਿੱਚ ਨੌਜਵਾਨ ਹਿਸਾਰ ਦੇ ਬਰਵਾਲਾ ਤੋਂ ਅਗਰੋਹਾ ਜਾ ਰਹੀ ਸੀ, ਜਦਕਿ ਟਰੱਕ ਖਾਦ ਲੈ ਕੇ ਅਗਰੋਹਾ ਤੋਂ ਬਰਵਾਲਾ ਆ ਰਿਹਾ ਸੀ। ਤੜਕੇ ਕਰੀਬ 2 ਵਜੇ ਨੰਗਥਲਾ ਬੱਸ ਸਟੈਂਡ ਨੇੜੇ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ। ਮ੍ਰਿਤਕਾਂ ਦੀ ਪਛਾਣ ਰਾਮਮੇਹਰ, ਰਵਿੰਦਰ, ਪ੍ਰਵੀਨ ਵਾਸੀ ਕਿਰੋਡੀ ਅਤੇ ਰਾਜੂ ਵਾਸੀ ਰਾਜਲੀ ਵਜੋਂ ਹੋਈ ਹੈ।
Advertisement
Advertisement