ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ੇਅਰ ਕਾਰੋਬਾਰ ਦਫ਼ਤਰ ਤੋਂ 26 ਲੱਖ ਲੁੱਟਣ ਦੇ ਦੋਸ਼ ਹੇਠ ਚਾਰ ਕਾਬੂ

ਢਾਈ ਸੌ ਕੈਮਰੇ ਘੋਖਣ ਮਗਰੋਂ ਮੁਲਜ਼ਮਾਂ ਤੱਕ ਪਹੁੰਚੀ ਪੁਲੀਸ
Advertisement

ਨਵੀਂ ਦਿੱਲੀ, 18 ਜੂਨ

ਇੱਥੋਂ ਦੇ ਚਾਂਦਨੀ ਚੌਕ ਵਿੱਚ ਸ਼ੇਅਰ ਕਾਰੋਬਾਰ ਦੇ ਇੱਕ ਦਫ਼ਤਰ ਤੋਂ 26 ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਦਾ ਕਥਿਤ ਮਾਸਟਰਮਾਈਂਡ ਅਤੇ ਅੰਦਰੂਨੀ ਸੂਤਰ ਮੁਕੇਸ਼ (24) ਪਹਿਲਾਂ ਇਸ ਇਮਾਰਤ ਵਿੱਚ ਸਥਿਤ ਇੱਕ ਦਫ਼ਤਰ ਵਿੱਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੁਕੇਸ਼, ਰਾਜਮਲ ਉਰਫ਼ ਰਾਜੂ (44), ਮੋਤੀਲਾਲ (26) ਅਤੇ ਕੈਲਾਸ਼ (22) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਕਮਲੇਸ਼ ਅਜੇ ਫ਼ਰਾਰ ਹੈ। ਪੁਲੀਸ ਅਧਿਕਾਰੀ (ਉੱਤਰ) ਰਾਜ ਬੰਠੀਆ ਨੇ ਦੱਸਿਆ ਕਿ ਲੁੱਟ ਦੀ ਇਹ ਘਟਨਾ 31 ਮਈ ਨੂੰ ਵਾਪਰੀ ਸੀ। ਘਟਨਾ ਵੇਲੇ ਕਮਲੇਸ਼ ਅਤੇ ਕੈਲਾਸ਼ ਕੋਰੀਅਰ ਮੁਲਾਜ਼ਮ ਬਣ ਕੇ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਉਥੇ ਮੌਜੂਦ ਇੱਕ ਕਰਮਚਾਰੀ ਦੇ ਹੱਥ ਪੈਰ ਬੰਨ੍ਹ ਕੇ ਅਲਮਾਰੀ ਵਿੱਚੋਂ ਨਕਦੀ ਕੱਢ ਕੇ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਕੇਸ ਦਰਜ ਕਰਨ ਮਗਰੋਂ ਚਾਂਦਨੀ ਚੌਕ, ਲਾਲ ਕਿਲਾ, ਧੌਲਾ ਕੂੰਆਂ ਅਤੇ ਇੱਥੋਂ ਤੱਕ ਕਿ ਜੈਪੁਰ ਰਾਜ ਮਾਰਗ ’ਤੇ ਲੱਗੇ ਲਗਪਗ 250 ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਗਿਆ। ਇਸ ਘਟਨਾ ਸਬੰਧੀ ਰਾਜੂ, ਮੋਤੀਲਾਲ, ਕੈਲਾਸ਼ ਅਤੇ ਮੁਕੇਸ਼ ਨੂੰ ਆਮੇਟ ਅਤੇ ਢੇਲਾਣਾ ਸਣੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇ ਮਾਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਸਾਰੇ ਰਾਜਸਥਾਨ ਦੇ ਮੂਲ ਵਾਸੀ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਕੇਸ਼ ਨੂੰ ਪੀੜਤ ਦੇ ਦਫ਼ਤਰ ਵਿੱਚ ਹੋਣ ਵਾਲੇ ਕੰਮਕਾਜ ਅਤੇ ਨਕਦੀ ਦੇ ਆਉਣ ਜਾਣ ਦੀ ਚੰਗੀ ਜਾਣਕਾਰੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ 27 ਮਈ ਨੂੰ ਦਿੱਲੀ ਪਹੁੰਚੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 31 ਮਈ ਨੂੰ ਕਮਲੇਸ਼ ਅਤੇ ਕੈਲਾਸ਼ ਨੇ ਡਕੈਤੀ ਨੂੰ ਅੰਜਾਮ ਦਿੱਤਾ, ਜਦੋਂਕਿ ਰਾਜਮਲ ਅਤੇ ਮੋਤੀਲਾਲ ਨੇ ਉਨ੍ਹਾਂ ਦੀ ਮਦਦ ਕੀਤੀ। ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਉਹ ਪਹਿਲਾਂ ਲਾਲ ਕਿਲਾ, ਫਿਰ ਪਹਾੜਗੰਜ ਅਤੇ ਮਗਰੋਂ ਧੌਲਾ ਕੂੰਆਂ ਤੋਂ ਸਰਕਾਰੀ ਰੋਡਵੇਜ਼ ਦੀ ਬੱਸ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ।

Advertisement

ਪਿੱਤਲ ਦੇ ਸਾਮਾਨ ਦੀ ਚੋਰੀ ਦੇ ਦੋਸ਼ ਹੇਠ ਮੁਲਜ਼ਮ ਕਾਬੂ

ਫ਼ਰੀਦਾਬਾਦ (ਪੱਤਰ ਪ੍ਰੇਰਕ): ਕੰਪਨੀ ਤੋਂ 150 ਕਿੱਲੋ ਪਿੱਤਲ ਦੇ ਸਾਮਾਨ ਦੀ ਚੋਰੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਂਕੇ ਬਿਹਾਰੀ ਕਪੂਰ ਵਾਸੀ ਫਰੀਦਾਬਾਦ ਨੇ ਪੁਲੀਸ ਸਟੇਸ਼ਨ ਮੁਜੇਸਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਕੰਪਨੀ ਵਿੱਚ ਗੈਸ ਸਟੋਵ ਦੇ ਪੁਰਜ਼ੇ ਬਣਾਏ ਜਾਂਦੇ ਹਨ। 15 ਜੂਨ ਦੀ ਸਵੇਰ ਨੂੰ ਸ਼ਹਿਜ਼ਾਦ ਨੇ ਕੰਪਨੀ ਵਿੱਚ ਦਾਖ਼ਲ ਹੋ ਕੇ ਲਗਪਗ 1,50,000/- ਰੁਪਏ ਦੀ ਕੀਮਤ ਦਾ 150 ਕਿਲੋ ਪਿੱਤਲ ਦਾ ਸਾਮਾਨ ਚੋਰੀ ਕਰ ਲਿਆ। ਪੁਲੀਸ ਨੇ ਦੱਸਿਆ ਕਿ ਥਾਣਾ ਮੁਜੇਸਰ ਪੁਲੀਸ ਨੇ ਮੁਲਜ਼ਮ ਸ਼ਹਿਜ਼ਾਦ (26) ਵਾਸੀ ਸ਼ਿਵਾਜੀ ਨਗਰ, ਫਰੀਦਾਬਾਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਇੱਕ ਦਿਨ ਦੇ ਪੁਲੀਸ ਰਿਮਾਂਡ ਤੋਂ ਬਾਅਦ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ। ਹੁਣ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

Advertisement