ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਸ਼ਨੋਈ ਗਰੋਹ ਦਾ ਸਾਬਕਾ ਮੈਂਬਰ ਜਗਦੀਪ ਸਿੰਘ ਉਰਫ਼ ਜੱਗਾ ਅਮਰੀਕਾ ਵਿਚ ਗ੍ਰਿਫ਼ਤਾਰ

ਜੱਗਾ ਨੂੰ ਭਾਰਤ ਲਿਆਉਣ ਲੲੀ ਕਾਨੂੰਨੀ ਚਾਰਾਜੋਈ ਸ਼ੁਰੂ; ਰਾਜਸਥਾਨ AGTF ਨੇ ਨਿਭਾਈ ਅਹਿਮ ਭੂਮਿਕਾ, ਦੋ ਮਹੀਨਿਆਂ ’ਚ ਦੂਜੀ ਵੱਡੀ ਸਫ਼ਲਤਾ 
Advertisement

ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ICE) ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਸਾਬਕਾ ਸਰਗਰਮ ਮੈਂਬਰ ਤੇ ਮੌੌਜੂਦਾ ਸਮੇਂ ਰੋਹਿਤ ਗੋਦਾਰਾ ਗਰੋਹ ਲਈ ਕੰਮ ਕਰਦੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗਾ ਨੂੰ ਅਮਰੀਕਾ ਵਿਚ ਕੈਨੇਡਾ ਨਾਲ ਲੱਗਦੀ ਸਰਹੱਦ ਤੋਂ ਗ੍ਰਿਫਤਾਰ ਕੀਤਾ ਹੈ। ਜੱਗਾ ਦੀ ਗ੍ਰਿਫ਼ਤਾਰੀ ਵਿਚ ਰਾਜਸਥਾਨ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੀ ਅਹਿਮ ਭੂਮਿਕਾ ਰਹੀ ਹੈ। AGTF ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੱਗਾ ਨੂੰ ਭਾਰਤ ਵਾਪਸ ਲਿਆਉਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਜੱਗਾ, ਜੋ ਧੂਰਕੋਟ ਪੰਜਾਬ ਦਾ ਵਸਨੀਕ ਹੈ, ਲੰਮੇ ਸਮੇਂ ਤੋਂ ਭਗੌੜਾ ਸੀ ਤੇ AGTF ਟੀਮਾਂ ਪੂਰੀ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀਆਂ ਸਨ।

ਜੱਗੇ ਦਾ ਗਰੋਹ ਮੁੱਖ ਤੌਰ ’ਤੇ ਪੰਜਾਬ ਅਤੇ ਰਾਜਸਥਾਨ ਵਿੱਚ ਸਰਗਰਮ ਹੈ। ਉਸ ਖਿਲਾਫ ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਭਗੌੜਾ ਅਪਰਾਧੀ ਐਲਾਨਿਆ ਹੋਇਆ ਹੈ। ਮਾਰਚ 2017 ਵਿੱਚ ਜੱਗਾ ਨੂੰ ਜੋਧਪੁਰ ਦੇ ਪ੍ਰਤਾਪ ਨਗਰ ਥਾਣਾ ਖੇਤਰ ਵਿੱਚ ਡਾ. ਸੁਨੀਲ ਚੰਦਕ ’ਤੇ ਫਾਇਰਿੰਗ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨਾਲ ਜੇਲ੍ਹ ਭੇਜਿਆ ਗਿਆ ਸੀ। ਉਹ ਸਤੰਬਰ 2017 ਵਿੱਚ ਜੋਧਪੁਰ ਦੇ ਸਰਦਾਰਪੁਰਾ ਥਾਣਾ ਖੇਤਰ ਵਿੱਚ ਵਾਸੂਦੇਵ ਅਸਰਾਨੀ ਦੇ ਕਤਲ ਵਿੱਚ ਵੀ ਸ਼ਾਮਲ ਸੀ। ਜ਼ਮਾਨਤ ਮਿਲਣ ਤੋਂ ਬਾਅਦ, ਉਹ ਕਰੀਬ ਤਿੰਨ ਸਾਲ ਪਹਿਲਾਂ ਦੁਬਈ ਭੱਜ ਗਿਆ ਸੀ ਅਤੇ ਉਥੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚਲਾ ਗਿਆ ਸੀ।

Advertisement

ਇਸ ਮਹੀਨੇ ਦੌਰਾਨ ਰਾਜਸਥਾਨ AGTF ਦੀ ਇਹ ਦੂਜੀ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ AGTF ਅਤੇ CBI ਦੀ ਇੰਟਰਪੋਲ ਸ਼ਾਖਾ ਵੱਲੋਂ ਸਾਂਝੇ ਰੂਪ ਵਿਚ ਚਲਾਏ ਇੱਕ ਕੌਮਾਂਤਰੀ ਆਪ੍ਰੇਸ਼ਨ ਤੋਂ ਬਾਅਦ, ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਨੈੱਟਵਰਕ ਦੇ ਇੱਕ ਮੁੱਖ ਮੈਂਬਰ, ਅਮਿਤ ਸ਼ਰਮਾ ਉਰਫ਼ ਜੈਕ ਪੰਡਿਤ ਨੂੰ ਅਮਰੀਕਾ ਵਿੱਚ ਹਿਰਾਸਤ ’ਚ ਲਿਆ ਗਿਆ ਸੀ।

ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਪਿੰਡ 15Z, 15Z, Matili Rathan ਦਾ ਵਸਨੀਕ ਸ਼ਰਮਾ, ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਵਿੱਚ ਜਬਰੀ ਵਸੂਲੀ, ਗੋਲੀਬਾਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਅਤੇ ਕਤਲ ਦੀ ਸਾਜ਼ਿਸ਼ ਸ਼ਾਮਲ ਹੈ।

ਅਮਿਤ ਸ਼ਰਮਾ, ਜੋ ਕਦੇ ਲਾਰੈਂਸ ਬਿਸ਼ਨੋਈ ਗਰੋਹ ਦਾ ਮੁੱਖ ਸੰਚਾਲਕ ਸੀ, ਨੇ ਬਾਅਦ ਵਿੱਚ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨਾਲ ਸਾਂਝ ਪਾ ਲਈ। ਉਸ ਦੀ ਮੁੱਖ ਭੂਮਿਕਾ ਵਿੱਤੀ ਤਾਲਮੇਲ, ਵਿਦੇਸ਼ਾਂ ਵਿੱਚ ਜਬਰੀ ਵਸੂਲੀ ਅਤੇ ਹਵਾਲਾ ਲੈਣ-ਦੇਣ ਨੂੰ ਸੰਭਾਲਣਾ ਅਤੇ ਭਾਰਤ ਵਿੱਚ ਅਪਰਾਧਿਕ ਸਰਗਰਮੀਆਂ ਲਈ ਫੰਡ ਦੇਣਾ ਸੀ।

ਅਧਿਕਾਰਤ ਸੂਤਰਾਂ ਅਨੁਸਾਰ ਅਮਰੀਕੀ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਤੋਂ ਰੈੱਡ ਕਾਰਨਰ ਨੋਟਿਸ ਅਤੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਗੈਂਗਸਟਰ ਨੂੰ ਹਿਰਾਸਤ ਵਿੱਚ ਲਿਆ। ਹੁਣ ਉਸ ਨੂੰ ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿੱਚ ਦਰਜ ਕਈ ਅਪਰਾਧਿਕ ਮਾਮਲਿਆਂ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਸੂਤਰਾਂ ਨੇ ਦੱਸਿਆ ਕਿ ਰਾਜਸਥਾਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਕ੍ਰਾਈਮ ਐਂਡ ਏਜੀਟੀਐਫ) ਦਿਨੇਸ਼ ਐਮ.ਐਨ. ਦੇ ਨਿਰਦੇਸ਼ਾਂ ਹੇਠ, ਏਜੀਟੀਐਫ ਨੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਅਮਿਤ ਸ਼ਰਮਾ ਦੀਆਂ ਦੁਬਈ, ਸਪੇਨ ਅਤੇ ਕਈ ਹੋਰ ਦੇਸ਼ਾਂ ਰਾਹੀਂ ਸਰਗਰਮੀਆਂ ਦਾ ਪਤਾ ਲਗਾਇਆ।

Advertisement
Tags :
AGTFCanada USA borderGangster Jagdeep Singh alias JaggaGangster Jagdeep Singh alias Jagga detained in the United StatesGangster Lawrence BishnoiGangster Rohit GodaraICERajasthan AGTFਐਂਟੀ ਗੈਂਗਸਟਰ ਟਾਸਕ ਫੋਰਸਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗਾਗੈਂਗਸਟਰ ਲਾਰੈਂਸ ਬਿਸ਼ਨੋਈਪੰਜਾਬੀ ਖ਼ਬਰਾਂਰਾਜਸਥਾਨ ਏਜੀਟੀਐੱਫ
Show comments