ਵੱਲਭ ਭਾਈ ਪਟੇਲ ਨੂੰ ਸਮਰਪਿਤ ਪੈਦਲ ਮਾਰਚ
ਐੱਸ ਡੀ ਐੱਮ ਚੰਦਰਕਾਂਤ ਕਟਾਰੀਆ ਨੇ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਮੇਰਾ ਯੁਵਾ ਭਾਰਤ ਦੁਆਰਾ ਕਰਵਾਏ ਪ੍ਰੋਗਰਾਮ ਵਿੱਚ ਸਰਕਾਰੀ ਮਾਡਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ 15 ਤੋਂ ਜ਼ਿਲ੍ਹਾ ਪੱਧਰੀ ਪੈਦਲ ਮਾਰਚ ਨੂੰ ਹਰੀ ਝੰਡੀ ਦੇ...
Advertisement
ਐੱਸ ਡੀ ਐੱਮ ਚੰਦਰਕਾਂਤ ਕਟਾਰੀਆ ਨੇ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਮੇਰਾ ਯੁਵਾ ਭਾਰਤ ਦੁਆਰਾ ਕਰਵਾਏ ਪ੍ਰੋਗਰਾਮ ਵਿੱਚ ਸਰਕਾਰੀ ਮਾਡਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ 15 ਤੋਂ ਜ਼ਿਲ੍ਹਾ ਪੱਧਰੀ ਪੈਦਲ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਸਰਦਾਰ ਵੱਲਭ ਭਾਈ ਪਟੇਲ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਭਾਜਪਾ ਦੀ ਸੂਬਾਈ ਉਪ ਪ੍ਰਧਾਨ ਬੰਤੋ ਕਟਾਰੀਆ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਧਿਆ ਚਿੱਕੜਾ, ਮੇਰਾ ਯੁਵਾ ਭਾਰਤ ਦੀ ਜ਼ਿਲ੍ਹਾ ਅਧਿਕਾਰੀ ਸੰਨਿਧ ਸਿੰਘ, ਬੀਈਓ ਸੀਮਾ, ਪ੍ਰਿੰਸੀਪਲ ਪੂਨਮ, ਪ੍ਰੋਗਰਾਮਰ ਰੇਣੂ, ਸੁਨੀਲ, ਐੱਮ ਸੀ ਸੁਰੇਸ਼ ਵਰਮਾ, ਜ਼ਿਲ੍ਹਾ ਜਨਰਲ ਸਕੱਤਰ ਜੈ ਕੌਸ਼ਿਕ, ਐੱਮ ਸੀ ਓਮਵਤੀ ਪੂਨੀਆ ਤੇ ਰਾਕੇਸ਼ ਬਾਲਮੀਕੀ ਹਾਜ਼ਰ ਸਨ।
Advertisement
Advertisement
