ਹੜ੍ਹਾਂ ਤੋਂ ਬਚਾਅ: ਅਗੇਤੇ ਪ੍ਰਬੰਧਾਂ ਲਈ ਨਿਰਦੇਸ਼ ਜਾਰੀ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਹੈ ਕਿ ਪਿੰਡਾਂ ਦਿਆਂ ਇਲਾਕਿਆਂ ਵਿਚ ਸਾਰੇ ਨਹਿਰੀ ਕੰਢਿਆਂ, ਨਾਲਿਆਂ, ਪੁਲਾਂ, ਰਿੰਗ ਡੈਮਾ, ਰੇਲਵੇ ਟ੍ਰੈਕਾਂ, ਸੜਕਾਂ ਦੀ ਸੁਰੱਖਿਆ ਲਈ 24 ਘੰਟੇ ਨਿਗਰਾਨੀ ਰੱਖੀ ਜਾਵੇਗੀ। ਇਸ ਲਈ ਪਿੰਡ ਦੇ ਨੌਜਵਾਨ ਦਿਨ ਰਾਤ ਪਿੰਡ ਵਿਚ ਗਸ਼ਤ ਡਿਊਟੀ ਨਿਭਾਉਣਗੇ। ਮਹੱਤਵਪੂਰਨ ਪਹਿਲੂ ਇਹ ਹੈ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਪਹਿਲਾ ਉਦੇਸ਼ ਪਾਣੀ ਪ੍ਰਭਾਵਿਤ ਖੇਤਰਾਂ ਵਿਚ ਆਮ ਨਾਗਰਿਕਾਂ ਦੀ ਸੁਰੱਖਿਆ ਕਰਨਾ ਹੋਣਾ ਚਾਹੀਦਾ ਹੈ। ਡਿਪਟੀ ਕਿਮਸ਼ਨਰ ਖੁਦ ਦੇਰ ਰਾਤ ਤਕ ਖੇਤਾਂ ਵਿਚ ਰਹਿ ਕੇ ਮਾਰਕੰਡਾਂ ਨਦੀ ਅਤੇ ਹੋਰ ਨਹਿਰਾਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਕਠਵੀ, ਤੰਗੋਰ ਸਣੇ ਪਾਣੀ ਭਰਨ ਵਾਲੇ ਪਿੰਡਾਂ ਅਤੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨਾਂ ਨੇ ਲੋਕਾਂ ਨੂੰ ਕੰਟਰੋਲ ਰੂਮ ਦਾ ਨੰਬਰ ਵੀ ਦਿੱਤਾ ਅਤੇ ਕਿਹਾ ਕਿ ਕੋਈ ਵੀ ਵਿਅਕਤੀ ਕੰਟਰੋਲ ਰੂਮ ’ਤੇ ਫੋਨ ਕਰ ਸਕਦਾ ਹੈ। ਉਨਾਂ ਕਿਹਾ ਕਿ ਐੱਸ ਡੀ ਆਰ ਐੇੱਫ ਦੀ ਟੀਮ ਲੋਕਾਂ ਦੀ ਮਦਦ ਲਈ ਪਿੰਡ ਕਠਵਾ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੇ ਰੱਸੀ ਦੀ ਗਰਿੱਲ ਤਿਆਰ ਕੀਤੀ ਹੈ ਤਾਂ ਜੋ ਲੋਕ ਇਸ ਰੱਸੀ ਦੀ ਮਦਦ ਨਾਲ ਸੁਰਖਿੱਅਤ ਥਾਵਾਂ ’ਤੇ ਜਾ ਸਕਣ।