ਨਿਗਮ ਨੂੰ ਪੰਜ ਰੇਹੜੀਆਂ ਤੇ 40 ਕੂੜਾਦਾਨ ਭੇਟ
ਨਗਰ ਨਿਗਮ ਸਫ਼ਾਈ ਨੂੰ ਬਿਹਤਰ ਬਣਾਉਣ ਅਤੇ ਸਵੱਛ ਭਾਰਤ ਮਿਸ਼ਨ ਦੇ ਹਿੱਸੇ ਵਜੋਂ ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਨੇ ਅੱਜ ਆਪਣੇ ਸੀ ਐੱਸ ਆਰ ਫੰਡਾਂ ਵਿੱਚੋਂ ਨਗਰ ਨਿਗਮ ਨੂੰ ਪੰਜ ਕੂੜਾ ਚੁੱਕਣ ਵਾਲੀਆਂ ਸਾਈਕਲ ਗੱਡੀਆਂ ਅਤੇ 40 ਡਸਟਬਿਨ ਦਾਨ ਕੀਤੇ। ਮੇਅਰ ਸੁਮਨ ਬਾਹਮਣੀ ਅਤੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਨੇ ਨਗਰ ਨਿਗਮ ਦਫ਼ਤਰ ਤੋਂ ਇਨ੍ਹਾਂ ਡਸਟਬਿਨਾਂ ਅਤੇ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਡਸਟਬਿਨ ਵਾਰਡ ਨੰਬਰ- 15 ਦੇ ਵੱਖ-ਵੱਖ ਬਾਜ਼ਾਰਾਂ ਅਤੇ ਕਲੋਨੀਆਂ ਵਿੱਚ ਸੁੱਕੇ ਅਤੇ ਗਿੱਲੇ ਕੂੜੇ ਦੇ ਵੱਖਰੇ ਸੰਗ੍ਰਹਿ ਅਤੇ ਢੋਆ-ਢੁਆਈ ਲਈ ਵੰਡੇ ਗਏ। ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਮੇਅਰ ਸੁਮਨ ਬਾਹਮਣੀ, ਵਧੀਕ ਨਗਰ ਨਿਗਮ ਕਮਿਸ਼ਨਰ ਧੀਰਜ ਕੁਮਾਰ ਅਤੇ ਕੌਂਸਲਰ ਮਨੂ ਕ੍ਰਿਸ਼ਨਾ ਸਿੰਗਲਾ ਨੇ ਸ਼ਹਿਰ ਦੀ ਸਫ਼ਾਈ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ, ਸੀ ਐੱਸ ਆਰ ਮੁਖੀ ਸੰਯਮ ਮਰਾਠਾ, ਸੀ ਐੱਸ ਆਰ ਮੈਨੇਜਰ ਅਨਿਲ ਭਾਰਦਵਾਜ ਅਤੇ ਡਿਪਟੀ ਮੈਨੇਜਰ ਵਿਜੇ ਮਹਿਤਾ ਦਾ ਧੰਨਵਾਦ ਕੀਤਾ. ਮੇਅਰ ਸੁਮਨ ਬਾਹਮਣੀ ਨੇ ਵਸਨੀਕਾਂ ਨੂੰ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਅਤੇ ਰਸੋਈ ਦੇ ਕੂੜੇ ਤੋਂ ਖਾਦ ਤਿਆਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਧੀਕ ਨਗਰ ਕਮਿਸ਼ਨਰ ਧੀਰਜ ਕੁਮਾਰ, ਭਾਜਪਾ ਆਗੂ ਕ੍ਰਿਸ਼ਨਾ ਸਿੰਗਲਾ, ਅਮਨ ਸੱਗੜ, ਸੰਦੀਪ ਬਜਾਜ, ਜਮੁਨਾ ਆਟੋ ਇੰਡਸਟਰੀਜ਼ ਲਿਮਟਿਡ ਤੋਂ ਸੀ ਐੱਸ ਆਰ ਪ੍ਰਬੰਧਕ ਅਨਿਲ ਭਾਰਦਵਾਜ ਅਤੇ ਡਿਪਟੀ ਮੈਨੇਜਰ ਵਿਜੈ ਮਹਿਤਾ ਮੌਜੂਦ ਸਨ।
