ਭਾਰਤੀ ਖੇਡ ਅਥਾਰਟੀ ਵੱਲੋਂ ਫਿੱਟ ਇੰਡੀਆ ਸਾਈਕਲ ਰੈਲੀ
ਪਿੰਡ ਪਲਵਲ ਦੇ ਸਰਪੰਚ ਰਵੀ ਕੁਮਾਰ ਨੇ ਕਿਹਾ ਹੈ ਕਿ ਹਰੇਕ ਵਿਅਕਤੀ ਨੂੰ ਸਾਈਕਲਿੰਗ ਨੂੰ ਆਪਣੇ ਜੀਵਨ ਵਿੱਚ ਅਪਨਾਉਣਾ ਪਵੇਗਾ। ਇਸ ਨਾਲ ਉਹ ਨਿੱਤ ਦੇ ਕਾਰਜਾਂ ਵਿਚ ਹਮੇਸ਼ਾ ਸਿਹਤਮੰਤਦ ਰਹੇਗਾ। ਉਹ ਅੱਜ ਪਿੰਡ ਦੇ ਸਕੂਲ ਵਿਚ ਭਾਰਤੀ ਖੇਡ ਅਥਾਰਟੀ ਵੱਲੋਂ ਫਿੱਟ ਇੰਡੀਆ ਸਾਈਕਲ ਰੈਲੀ ਦੇ ਦੌਰਾਨ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਖੇਡ ਅਥਾਰਟੀ ਦੇ ਸਹਾਇਕ ਨਿਰਦੇਸ਼ਕ ਬਾਬੂ ਰਾਮ ਰਾਵਲ, ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ, ਸਾਈਂ ਇੰਚਾਰਜ ਕੁਲਦੀਪ ਸਿੰਘ ਵੜੈਚ, ਡੀਆਈਪੀਆਰਓ ਡਾ. ਨਰਿੰਦਰ ਸਿੰਘ, ਸਾਬਕਾ ਜ਼ਿਲ੍ਹਾ ਖੇਡ ਅਧਿਕਾਰੀ ਯਸ਼ਬੀਰ ਸਿੰਘ, ਸਾਬਕਾ ਹਾਕੀ ਚੀਫ ਕੋਚ ਗੁਰਵਿੰਦਰ ਸਿੰਘ ਵੱਲੋਂ ਫਿੱਟ ਇੰਡੀਆ ਮੂਵਮੈਂਟ ਸਾਈਕਲ ਜਾਕਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਭਾਰਤੀ ਖੇਡ ਅਥਾਰਟੀ ਦੇ ਸਹਾਇਕ ਨਿਰਦੇਸ਼ਕ ਬਾਬੂ ਰਾਮ ਰਾਵਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਯਤਨਾਂ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਕਰਨ ਲਈ ਖੇਡਾਂ ਵੱਲ ਆਕਰਿਸ਼ਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਸਾਈਂ ਵੱਲੋਂ ਫਿੱਟ ਇੰਡੀਆ ਅਭਿਆਨ ਦੇ ਤਹਿਤ ਇਹ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਸੇਵਾਮੁਕਤ ਹਾਕੀ ਕੋਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਈਂ ਵੱਲੋਂ ਸਮੇਂ ਸਮੇਂ ’ਤੇ ਕਰਵਾਏ ਪ੍ਰੋਗਰਾਮਾਂ ਵਿਚ ਨੌਜਵਾਨ ਪੀੜ੍ਹੀ ਨੂੰ ਨਵਾਂ ਮੰਚ ਮਿਲ ਰਿਹਾ ਹੈ। ਸਾਈਂ ਦੇ ਸੀਨੀਅਰ ਕੋਚ ਕੁਲਦੀਪ ਸਿੰਘ ਵੜੈਚ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਹਾਕੀ ਕੋਚ ਨਰਿੰਦਰ ਠਾਕੁਰ, ਹਾਕੀ ਕੋਚ ਸੋਹਨ ਲਾਲ, ਸਮਾਜ ਸੇਵੀ ਵਿਨੋਦ ਗਰਗ, ਨਰੇਸ਼ ਕੁਮਾਰ ਮੌਜੂਦ ਸਨ।