ਸ਼ਾਹਬਾਦ ’ਚ ਪਹਿਲੀ ਵਾਰ ਗੀਤਾ ਜੈਅੰਤੀ ਸਮਾਗਮ
ਬੱਚਿਆਂ ਨੇ ਸੱਭਿਆਚਰਾਕ ਵੰਨਗੀਆਂ ਦੀ ਪੇਸ਼ਕਾਰੀ ਦਿੱਤੀ
Advertisement
ਸ਼ਾਹਬਾਦ ਮਾਰਕੰਡਾ ਦੇ ਮਾਰਕੰਡੇਸ਼ਵਰ ਮੰਦਿਰ ’ਚ ਪਹਿਲੀ ਵਾਰ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਸਮਾਗਮ ਕਰਵਾਇਆ ਗਿਆ ਜਿੱਥੇ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਵਜੋਂ ਪਹੁੰਚੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਤੇ ਸ਼ਿਕਾਇਤ ਕਮੇਟੀ ਦੀ ਮੈਂਬਰ ਈਸ਼ਾ ਅਗਰਵਾਲ ਨੇ ਕਿਹਾ ਹੈ ਕਿ ਗੀਤਾ ਸਭ ਨੂੰ ਆਪਣਾ ਫਰਜ਼ ਨਿਭਾਉਣ ਦਾ ਸੰਦੇਸ਼ ਦਿੰਦੀ ਹੈ, ਗੀਤਾ ਭਾਰਤ ਦਰਸ਼ਨ ਦੀ ਸ਼ੈਲੀ ਹੈ। ਉਨਾਂ ਕਿਹਾ ਕਿ ਗੀਤਾ ਦੀਆਂ ਸਿੱਖਿਆਵਾਂ ਪੂਰੀ ਦੁਨੀਆਂ ਲਈ ਪ੍ਰਸੰਗਿਕ ਹਨ ਅਤੇ ਇਸ ਵਿੱਚ ਦਿੱਤਾ ਗਿਆਨ ਮਨੁੱਖੀ ਜੀਵਨ ਦੀ ਹਰ ਸਮੱਸਿਆ ਦਾ ਹੱਲ ਹੈ। ਉਨ੍ਹਾਂ ਨੇ ਸ਼ਾਹਬਾਦ ਵਿਚ ਪਹਿਲਾ ਵਾਰ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਸਮਾਗਮ ਹੋਣ ’ਤੇ ਵਧਾਈ ਦਿੱਤੀ। ਈਸ਼ਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਗੀਤਾ ਨੂੰ ਜਾਨਣਾ ਤੇ ਇਸ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਨਾਉਣਾ ਸਭ ਤੋਂ ਮਹੱਤਵਪੂਰਨ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੰਦਿਰ ਦੇ ਮੈਦਾਨ ਵਿਚ ਵੱਖ ਵੱਖ ਵਿਭਾਗਾਂ ਵਲੋਂ ਲਾਈਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ। ਭਾਜਪਾ ਨੇਤਾ ਸੁਭਾਸ਼ ਕਲਸਾਣਾ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਨੇ ਵੀ ਗੀਤਾ ’ਤੇ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਦਾ ਸੰਚਾਲਨ ਏ ਆਈ ਪੀ ਆਰ ਓ ਬਲਰਾਮ ਸ਼ਰਮਾ ਨੇ ਕੀਤਾ। ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤੇ ਗਏ। ਗਾਇਕ ਦਿਲਾਵਰ ਕੌਸ਼ਿਕ ਨੇ ਵੀ ਗੀਤਾ ਨਾਲ ਸੰਬੰਧਤ ਭਜਨ ਗਾਏ। ਇਸ ਮੌਕੇ ਉਪ ਮੰਡਲ ਦੇ ਸਾਰੇ ਅਧਿਕਾਰੀ ,ਕਰਮਚਾਰੀ,ਜੀਓ ਗੀਤਾ ਦੇ ਮੈਂਬਰ, ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਪਤਵੰਤੇ ਮੌਜੂਦ ਸਨ।
ਕੈਪਸ਼ਨ ਮੁੱਖ ਮਹਿਮਾਨ ਈਸ਼ਾ ਦਾ ਸਨਮਾਨ ਕਰਦੇ ਹੋਏ ਸੁਭਾਸ਼ ਕਲਸਾਣਾ। -ਫੋਟੋ: ਸਤਨਾਮ ਸਿੰਘ
Advertisement
Advertisement
