ਅੰਬਾਲਾ-ਚੰਡੀਗੜ੍ਹ ਵਿਚਾਲੇ ਨਵੀਂ ਰੇਲ ਦੀ ਹੋਵੇਗੀ ਫਿਜ਼ੀਬਿਲਟੀ ਜਾਂਚ: ਵਿੱਜ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਅੰਬਾਲਾ ਛਾਉਣੀ ਤੋਂ ਚੰਡੀਗੜ੍ਹ ਵਿਚਕਾਰ ਨਵੀਂ ਯਾਤਰੀ ਰੇਲਗੱਡੀ ਚਲਾਉਣ ਲਈ ਫਿਜ਼ੀਬਿਲਟੀ ਜਾਂਚ ਕਰਾਈ ਜਾਵੇਗੀ। ਸ੍ਰੀ ਵਿੱਜ ਨੇ ਦੱਸਿਆ ਕਿ ਪਿਛਲੇ ਮਹੀਨੇ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ...
Advertisement
ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਅੰਬਾਲਾ ਛਾਉਣੀ ਤੋਂ ਚੰਡੀਗੜ੍ਹ ਵਿਚਕਾਰ ਨਵੀਂ ਯਾਤਰੀ ਰੇਲਗੱਡੀ ਚਲਾਉਣ ਲਈ ਫਿਜ਼ੀਬਿਲਟੀ ਜਾਂਚ ਕਰਾਈ ਜਾਵੇਗੀ।
ਸ੍ਰੀ ਵਿੱਜ ਨੇ ਦੱਸਿਆ ਕਿ ਪਿਛਲੇ ਮਹੀਨੇ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਇਸ ਰੂਟ ’ਤੇ ਪੈਸੰਜਰ ਗੱਡੀ ਚਲਾਉਣ ਦੀ ਮੰਗ ਕੀਤੀ ਸੀ। ਇਸ ’ਤੇ ਰੇਲ ਮੰਤਰੀ ਨੇ ਸਕਾਰਾਤਮਕ ਰਵੱਈਆ ਦਿਖਾਉਂਦੇ ਹੋਏ ਆਪਰੇਸ਼ਨਲ ਫਿਜ਼ੀਬਿਲਟੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੀਂ ਰੇਲਗੱਡੀ ਦੇ ਚਲਣ ਨਾਲ ਯਾਤਰੀਆਂ ਨੂੰ ਸਸਤੀ, ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਅੰਬਾਲਾ ਛਾਉਣੀ ਇਕ ਵੱਡਾ ਫੌਜੀ ਅਤੇ ਉਦਯੋਗਿਕ ਕੇਂਦਰ ਹੈ, ਜਦਕਿ ਚੰਡੀਗੜ੍ਹ ਰਾਜ ਅਤੇ ਖੇਤਰ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਸਿੱਧੀ ਰੇਲ ਸੇਵਾ ਨਾਲ ਖੇਤਰ ਦੀਆਂ ਆਰਥਿਕ ਗਤੀਵਿਧੀਆਂ ਨੂੰ ਰਫ਼ਤਾਰ ਮਿਲੇਗੀ।-ਪੱਤਰ ਪ੍ਰੇਰਕ
Advertisement
Advertisement