ਪੰਚਕੂਲਾ ’ਚ ਪਿਓ-ਧੀ ਵੱਲੋਂ ਖ਼ੁਦਕੁਸ਼ੀ
                    ਪੀ.ਪੀ. ਵਰਮਾ ਪੰਚਕੂਲਾ ਵਿੱਚ ਪਿਓ ਅਤੇ ਧੀ ਨੇ ਖ਼ੁਦਕੁਸ਼ੀ ਕਰ ਲਈ ਹੈ। ਪਹਿਲਾਂ ਧੀ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਅਤੇ ਫਿਰ ਉਸ ਨੇ ਘਰ ਵਿੱਚ ਹੀ ਫਾਹਾ ਲੈ ਲਿਆ। ਇਹ ਦੇਖ ਕੇ ਪਿਤਾ ਵੀ ਅਚਾਨਕ ਘਰੋਂ ਗਾਇਬ ਹੋ ਗਿਆ।...
                
        
        
    
                 Advertisement 
                
 
            
        ਪੀ.ਪੀ. ਵਰਮਾ
ਪੰਚਕੂਲਾ ਵਿੱਚ ਪਿਓ ਅਤੇ ਧੀ ਨੇ ਖ਼ੁਦਕੁਸ਼ੀ ਕਰ ਲਈ ਹੈ। ਪਹਿਲਾਂ ਧੀ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਅਤੇ ਫਿਰ ਉਸ ਨੇ ਘਰ ਵਿੱਚ ਹੀ ਫਾਹਾ ਲੈ ਲਿਆ। ਇਹ ਦੇਖ ਕੇ ਪਿਤਾ ਵੀ ਅਚਾਨਕ ਘਰੋਂ ਗਾਇਬ ਹੋ ਗਿਆ। ਕੁਝ ਸਮੇਂ ਬਾਅਦ ਉਸ ਦੀ ਲਾਸ਼ ਵੀ ਸਟੇਡੀਅਮ ਵਿੱਚ ਫਾਹੇ ਨਾਲ ਲਟਕੀ ਮਿਲੀ। ਪੁਲੀਸ ਅਨੁਸਾਰ ਘਰ ਵਿੱਚ ਆਰਥਿਕ ਤੰਗੀ ਕਾਰਨ ਪਿਓ ਨੇ ਇਹ ਫੈਸਲਾ ਲਿਆ। ਲੜਕੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਨੇ ਆਪਣੇ ਪਿਤਾ ਕੋਲੋਂ ਪੈਸੇ ਮੰਗੇ ਸਨ ਪਰ ਉਸ ਦੇ ਪਿਤਾ ਨੇ ਉਸ ਨੂੰ ਪੈਸੇ ਨਾ ਦੇਣ ਕਾਰਨ ਇਹ ਕਦਮ ਚੁੱਕਿਆ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆ। ਮ੍ਰਿਤਕ ਲੜਕੀ ਦਾ ਨਾਂ ਪੂਜਾ ਹੈ, ਜਿਸ ਦੀ ਉਮਰ 18 ਸਾਲ ਹੈ ਅਤੇ ਮ੍ਰਿਤਕ ਪਿਤਾ ਦਾ ਨਾਂ ਸੋਮਵੀਰ ਹੈ।
                 Advertisement 
                
 
            
        
                 Advertisement 
                
 
            
        