ਫਤਹਿ ਬਾਦਲ ਵੱਲੋਂ 14203 ਦਸਤਖ਼ਤ ਫਾਰਮ ਜਮ੍ਹਾਂ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਫਤਹਿ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿਚ ‘ਵੋਟ ਚੋਰ-ਗੱਦੀ ਛੋੜ’ ਦਸਤਖ਼ਤ ਮੁਹਿੰਮ ਦੌਰਾਨ ਪਹਿਲੀ ਪੜਾਅ ਤਹਿਤ ਭਰੇ 14,203 ਫਾਰਮ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਨੂੰ ਜਮ੍ਹਾਂ ਕਰਵਾਏ ਗਏ। ਫਤਹਿ ਸਿੰਘ ਬਾਦਲ ਨੇ...
Advertisement
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਫਤਹਿ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿਚ ‘ਵੋਟ ਚੋਰ-ਗੱਦੀ ਛੋੜ’ ਦਸਤਖ਼ਤ ਮੁਹਿੰਮ ਦੌਰਾਨ ਪਹਿਲੀ ਪੜਾਅ ਤਹਿਤ ਭਰੇ 14,203 ਫਾਰਮ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਨੂੰ ਜਮ੍ਹਾਂ ਕਰਵਾਏ ਗਏ। ਫਤਹਿ ਸਿੰਘ ਬਾਦਲ ਨੇ ਕਿਹਾ ਕਿ ਲੰਬੀ ਹਲਕੇ ਵਿਚ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਲਈ ਉਨ੍ਹਾਂ ਸਮੂਹ ਪਾਰਟੀ ਵਰਕਰਾਂ ਅਤੇ ਲੋਕਤੰਤਰ ਦੀ ਰਾਖੀ ਲਈ ਮੁਹਿੰਮ ਦਾ ਹਿੱਸਾ ਬਣੇ ਲੋਕਾਂ ਦਾ ਧੰਨਵਾਦ ਕੀਤਾ। ਫਤਹਿ ਬਾਦਲ ਨੇ ਕਿਹਾ ਕਿ ਹਾਈਕਮਾਨ ਵੱਲੋਂ ਫਾਰਮ ਭਰਨ ਦੀ ਤਰੀਕ ਵਿੱਚ ਪੰਜ ਦਿਨ ਦਾ ਵਾਧਾ ਕੀਤਾ ਗਿਆ ਹੈ, ਤਾਂ ਜੋ ਵਰਕਰ ਪਹਿਲਾਂ ਰਹਿ ਗਏ ਸਨ, ਉਹ ਵੀ ਆਪਣੀ ਭਾਗੀਦਾਰੀ ਨਿਭਾ ਸਕਣ।
Advertisement
Advertisement