ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਰਮੇ ਦਾ ਢੁੱਕਵਾਂ ਭਾਅ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਬੋਲੀ ਰੁਕਵਾਈ

ਮੰਡੀਆਂ ’ਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਭਾਅ ਨਾ ਮਿਲਣ ਤੋਂ ਕਿਸਾਨ ਦੁਖੀ ਹਨ। ਅੱਜ ਕਿਸਾਨਾਂ ਨੇ ਸਿਰਸਾ ਮੰਡੀ ’ਚ ਨਰਮੇ ਦਾ ਭਾਅ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਬੋਲੀ ਰੁਕਵਾ ਦਿੱਤੀ ਤੇ ਵਪਾਰੀਆਂ ਤੇ ਸਰਕਾਰ ਖ਼ਿਲਾਫ਼...
Advertisement
ਮੰਡੀਆਂ ’ਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਭਾਅ ਨਾ ਮਿਲਣ ਤੋਂ ਕਿਸਾਨ ਦੁਖੀ ਹਨ। ਅੱਜ ਕਿਸਾਨਾਂ ਨੇ ਸਿਰਸਾ ਮੰਡੀ ’ਚ ਨਰਮੇ ਦਾ ਭਾਅ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਬੋਲੀ ਰੁਕਵਾ ਦਿੱਤੀ ਤੇ ਵਪਾਰੀਆਂ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਪਾਰੀ ਨਰਮੇ ਦੀ ਕੁਆਲਟੀ ਮਾੜੀ ਹੋਣ ਦੀ ਗੱਲ ਕਹਿ ਰਹੇ ਹਨ।

ਮੰਡੀ ’ਚ ਨਰਮੇ ਦਾ ਕਿਸਾਨਾਂ ਨੂੰ ਭਾਅ ਨਾ ਮਿਲਣ ਤੋਂ ਨਾਰਾਜ਼ ਕਿਸਾਨਾਂ ਨੇ ਅੱਜ ਬੋਲੀ ਰੁਕਵਾ ਕੇ ਨਰਮਾ ਵਪਾਰੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੱਸਿਆ ਕਿ ਭਾਵੇਂ ਸਰਕਾਰ ਵੱਲੋਂ ਨਰਮੇ ਦਾ ਭਾਅ ਤੈਅ ਕੀਤਾ ਹੋਇਆ ਹੈ ਪਰ ਵਪਾਰੀ ਕਿਸਾਨਾਂ ਤੋਂ ਔਣੇ-ਪੌਣੇ ਰੇਟ ’ਚ ਨਰਮਾ ਖਰੀਦ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਰੇਟ ਵਿੱਚ ਨਰਮੇ ਦੀ ਬੋਲੀ ਹੁੰਦੀ ਹੈ, ਫੈਕਟਰੀ ਵਿੱਚ ਪਹੁੰਚਣ ’ਤੇ ਉਸ ’ਤੇ ਵੀ ਵੱਟਾ ਲਾਇਆ ਜਾ ਰਿਹਾ ਹੈ।

Advertisement

ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਵਪਾਰੀ ਨਰਮੇ ਦੀ ਕੁਆਲਟੀ ਮਾੜੀ ਦੱਸ ਕੇ ਕਿਸਾਨਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਐਤਕੀਂ ਮੀਂਹ ਵੱਧ ਪੈਣ ਕਾਰਨ ਕੁਆਲਟੀ ’ਤੇ ਅਸਰ ਤਾਂ ਪਿਆ ਹੈ ਪਰ ਹੁਣ ਰਹਿੰਦੀ ਕਸਰ ਵਪਾਰੀ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟ ਮੁਤਾਬਕ ਹੀ ਨਰਮੇ ਦੀ ਖਰੀਦ ਕੀਤੀ ਜਾਣੀ ਚਾਹੀਦੀ ਹੈ। ਉਧਰ ਵਪਾਰੀਆਂ ਨੇ ਦੱਸਿਆ ਨਰਮੇ ਦੀ ਕੁਆਲਟੀ ਅਨੁਸਾਰ ਹੀ ਉਸ ਦੇ ਰੇਟ ਤੈਅ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਨਰਮੇ ਦੀ ਕੁਆਲਟੀ ਬਹੁਤ ਹੀ ਹੇਠਲੇ ਪੱਧਰ ਦੀ ਹੈ, ਇਸ ਕਰਕੇ ਕੁਆਲਟੀ ਮੁਤਾਬਕ ਹੀ ਨਰਮੇ ਦਾ ਰੇਟ ਤੈਅ ਹੁੰਦਾ ਹੈ।

 

Advertisement
Show comments