ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

MSP ਨਾ ਮਿਲਣ ਨਾਲ ਕਿਸਾਨਾਂ ਦਾ ਲੱਖਾਂ ਕਰੋੜ ਦਾ ਨੁਕਸਾਨ: ਡੱਲੇਵਾਲ

ਦੇਸ਼ ਦੀ ਸਾਰੀਆਂ ਸਿਆਸੀ ਪਾਰਟੀਆਂ ’ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਲਾਏ ਇਲਜ਼ਾਮ
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੰਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਬੁਟਾਨਾ ਪਿੰਡ ਵਿੱਚ ਕਿਸਾਨ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਲਈ ਐਲਾਨਿਆ 1600 ਕਰੋੜ ਦਾ ਰਾਹਤ ਪੈਕੇਜ ਨਾਕਾਫੀ ਹੈ ਕਿਉਂਕਿ ਹੜ੍ਹਾਂ ਨੇ 13 ਹਜ਼ਾਰ ਕਰੋੜ ਦਾ ਨੁਕਸਾਨ ਕੀਤਾ। ਡੱਲੇਵਾਲ ਨੇ ਮੰਗ ਕੀਤੀ ਕਿ ਹੜ੍ਹ ਨਾਲ ਤਬਾਹ ਫਸਲਾਂ ਲਈ ਕਿਸਾਨਾਂ ਨੂੰ 1 ਲੱਖ ਰੁਪਏ ਪ੍ਰਤੀ ਏਕੜ, ਘਰ ਢਹਿਣ ਵਾਲਿਆਂ ਨੂੰ 10 ਲੱਖ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇ।

Advertisement

ਡੱਲੇਵਾਲ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਠੱਗਿਆ। ਸਵਾਮੀਨਾਥਨ ਰਿਪੋਰਟ ਅਤੇ 2006 ਦੀ ਖੇਤੀ ਕਮੇਟੀ ਦੀ MSP ਗਾਰੰਟੀ ਵਾਲੀ ਸਿਫਾਰਸ਼ ਨੂੰ ਵੀ ਨਜ਼ਰਅੰਦਾਜ਼ ਕੀਤਾ। ਕਿਸਾਨਾਂ ਨੂੰ ਮੰਗਾਂ ਲਈ ਚੋਣਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ।

ਉਨ੍ਹਾਂ ਨੇ ਸੁਪਰੀਮ ਕੋਰਟ ਦੇ ਪਰਾਲੀ ਸਬੰਧੀ 2019 ਦੇ ਫੈਸਲੇ ਨੂੰ ਲਾਗੂ ਨਾ ਕਰਨ ’ਤੇ ਸਵਾਲ ਚੁੱਕੇ, ਜਿਸ ਵਿੱਚ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਗੱਲ ਸੀ। ਸਰਕਾਰਾਂ ਨੇ ਇਸ ਨੂੰ 6 ਸਾਲਾਂ ਵਿੱਚ ਵੀ ਲਾਗੂ ਨਹੀਂ ਕੀਤਾ।

 

Advertisement
Tags :
Farmers DemandsJagjit Singh DallewalKisan ProtestMSPPunjabi TribunePunjabi Tribune Latest Newsਜਗਜੀਤ ਸਿੰਘ ਡੱਲੇਵਾਲਟ੍ਰਿਬਿਊਨ ਨਿਊਜ਼ਪੰਜਾਬੀ ਟ੍ਰਿਬਿਊਨ ਨਿਊਜ਼
Show comments