ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਏ ਦੀ ਪ੍ਰੀਖਿਆ ’ਚੋਂ ਕਿਸਾਨ ਦੀ ਧੀ ਅੱਵਲ

ਕਾਲਾਂਵਾਲੀ: ਸੀਏ ਫਾਈਨਲ ਮਈ 2023 ਦੇ ਇਮਤਿਹਾਨ ਦੇ ਐਲਾਨੇ ਨਤੀਜੇ ਵਿੱਚ ਪਿੰਡ ਰੁਘੂਆਣਾ ਦੀ ਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਨੇ ਸੀਏ ਫਾਈਨਲ ਦੀ ਪ੍ਰੀਖਿਆ ਪਾਸ ਕਰ ਕੇ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਆਨਲਾਈਨ ਕੋਚਿੰਗ ਰਾਹੀਂ...
ਮਨਪ੍ਰੀਤ ਕੌਰ ਨਤੀਜੇ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨਾਲ। -ਫੋਟੋ: ਪੰਨੀਵਾਲੀਆ
Advertisement

ਕਾਲਾਂਵਾਲੀ: ਸੀਏ ਫਾਈਨਲ ਮਈ 2023 ਦੇ ਇਮਤਿਹਾਨ ਦੇ ਐਲਾਨੇ ਨਤੀਜੇ ਵਿੱਚ ਪਿੰਡ ਰੁਘੂਆਣਾ ਦੀ ਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਨੇ ਸੀਏ ਫਾਈਨਲ ਦੀ ਪ੍ਰੀਖਿਆ ਪਾਸ ਕਰ ਕੇ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਆਨਲਾਈਨ ਕੋਚਿੰਗ ਰਾਹੀਂ ਪ੍ਰੀਖਿਆ ਦੀ ਤਿਆਰੀ ਕਰਨ ਵਾਲੀ ਮਨਪ੍ਰੀਤ ਆਪਣੇ ਪਿੰਡ ਦੀ ਪਹਿਲੀ ਸੀ.ਏ. ਬਣੀ ਹੈ। ਨਤੀਜਾ ਆਉਣ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦੀ ਆਮਦ ਹੈ। ਮਨਪ੍ਰੀਤ ਦੇ ਪਿਤਾ ਇੱਕ ਕਿਸਾਨ ਹਨ। ਕਾਮਰਸ ਫੈਕਲਟੀ ਤੋਂ ਬਾਅਦ ਬੀ.ਕਾਮ ਅਤੇ ਸੀਏ ਦਾ ਸੁਪਨਾ ਸਾਕਾਰ ਕਰਦਿਆਂ ਪਿੰਡ ਦੀ ਇਸ ਧੀ ਨੇ ਇਹ ਇਮਤਿਹਾਨ ਚੰਗੇ ਅੰਕਾਂ ਨਾਲ ਪਾਸ ਕੀਤਾ। ਮਨਪ੍ਰੀਤ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ। ਇਸ ਨਤੀਜੇ ਦੇ ਨਾਲ ਹੀ ਉਨ੍ਹਾਂ ਨੂੰ ਚੰਗੀਆਂ ਕੰਪਨੀਆਂ ਤੋਂ ਆਫਰ ਮਿਲਣੇ ਸ਼ੁਰੂ ਹੋ ਗਏ ਹਨ। -ਪੱਤਰ ਪ੍ਰੇਰਕ

Advertisement
Advertisement
Tags :
’ਚੋਂਅੱਵਲਕਿਸਾਨਪ੍ਰੀਖਿਆ