ਡੀ ਏ ਵੀ ਕਾਲਜ ਵਿੱਚ ਗਾਂਧੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ
ਡੀ ਏ ਵੀ ਗਰਲਜ਼ ਕਾਲਜ ਦੇ ਗਾਂਧੀ ਸਟੱਡੀ ਸੈਂਟਰ ਵੱਲੋਂ ਮਹਾਤਮਾ ਗਾਂਧੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕਿਤਾਬਾਂ ਗਿਆਨ ਪ੍ਰਾਪਤ...
Advertisement
ਡੀ ਏ ਵੀ ਗਰਲਜ਼ ਕਾਲਜ ਦੇ ਗਾਂਧੀ ਸਟੱਡੀ ਸੈਂਟਰ ਵੱਲੋਂ ਮਹਾਤਮਾ ਗਾਂਧੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕਿਤਾਬਾਂ ਗਿਆਨ ਪ੍ਰਾਪਤ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹਨ। ਕਿਤਾਬਾਂ ਰਾਹੀਂ ਅਸੀਂ ਗਾਂਧੀ ਦੇ ਅਹਿੰਸਾ ਅਤੇ ਛੂਤ-ਛਾਤ ਦੇ ਖਾਤਮੇ ਦੇ ਸਿਧਾਂਤਾਂ ਦਾ ਅਧਿਐਨ ਕਰ ਕੇ ਸਹੀ ਫੈਸਲਾ ਲੈ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ਦੁਨੀਆ ਨੂੰ ਬਦਲਣ ਤੋਂ ਪਹਿਲਾਂ, ਆਪਣੇ ਆਪ ਨੂੰ ਬਦਲਣਾ ਜ਼ਰੂਰੀ ਹੈ। ਪ੍ਰਦਰਸ਼ਨੀ ਦੌਰਾਨ, ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੂਚੀਆਂ ਅਨੁਸਾਰ ਮਹਾਤਮਾ ਗਾਂਧੀ ’ਤੇ ਆਧਾਰਿਤ ਕਿਤਾਬਾਂ ਪੜ੍ਹਨ ਅਤੇ ਫਿਰ ਗਾਂਧੀ ਦੀ ਵਿਚਾਰਧਾਰਾ ’ਤੇ ਆਪਣੇ ਸ਼ਬਦਾਂ ਵਿੱਚ ਲੇਖ ਲਿਖਣ ਦਾ ਮੌਕਾ ਦਿੱਤਾ ਗਿਆ।
Advertisement
Advertisement