ਵਿਕਾਸ ਦਫਤਰ ਵੱਲੋਂ ਪ੍ਰਦਰਸ਼ਨੀ ਤੇ ਵਪਾਰ ਮੇਲਾ
ਪ੍ਰਦਰਸ਼ਨੀ ਹੁਨਰ, ਨਵੀਨਤਾ ਤੇ ਸਵੈ ਨਿਰਭਰਤਾ ਦੀ ਮਿਸਾਲ: ਸਚਦੇਵਾ
Advertisement
ਭਾਰਤ ਸਰਕਾਰ ਦੇ ਸੂਖਮ, ਲਘੂ ਤੇ ਦਰਮਿਆਨੇ ਮੰਤਰਾਲੇ ਅਧੀਨ ਕਰਨਾਲ ਦੇ ਐਮ ਐਸ ਐਮ ਈ ਵਿਕਾਸ ਦਫਤਰ ਵਲੋਂ ਦੋ ਰੋਜ਼ਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਪ੍ਰਦਰਸ਼ਨੀ-ਕਮ ਵਪਾਰ ਮੇਲਾ ਗੁਲਜ਼ਾਰੀ ਲਾਲ ਨੰਦਾ ਕੇਂਦਰ ’ਚ ਲਾਇਆ ਗਿਆ। ਮੇਲੇ ਵਿੱਚ ਮੁੱਖ ਮਹਿਮਾਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਿਰਫ ਉਤਪਾਦ ਪ੍ਰਦਸ਼ਿਤ ਕਰਨ ਦਾ ਜ਼ਰੀਆ ਨਹੀਂ ਹੈ, ਸਗੋਂ ਹੁਨਰ ਨਵੀਨਤਾ ਤੇ ਸਵੈ ਨਿਰਭਰਤਾ ਦੀ ਜ਼ਿੰਦਾ ਮਿਸਾਲ ਹੈ। ਉਨ੍ਹਾਂ ਨੇ ਕਾਰੀਗਰਾਂ ਨੂੰ ਆਪਣੇ ਯਤਨਾਂ ਵਿੱਚ ਲਗਨ ਤੇ ਸਮਰਪਣ ਬਣਾਈ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਨੰਦਾ ਸੈਂਟਰ ’ਚ ਲਾਈ ਇਹ ਪ੍ਰਦਰਸ਼ਨੀ ਖੇਤਰ ਦੇ ਕਾਰੀਗਰਾਂ,ਪੀ ਐਮ ਵਿਸ਼ਵਕਰਮਾ ਲਾਭਪਾਤਰੀਆਂ ਤੇ ਸਵੈ -ਰੁਜ਼ਗਾਰ ਵਾਲੇ ਵਿਅਕਤੀਆਂ ਲਈ ਇਕ ਮਹੱਤਵਪੂਰਨ ਮੌਕਾ ਮੰਨਿਆ ਜਾ ਰਿਹਾ ਹੈ। ਜੋ ਉਨ੍ਹਾਂ ਨੂੰ ਗਾਹਕਾਂ, ਖਰੀਦਦਾਰਾਂ ਤੇ ਮਾਰਕੀਟਿੰਗ ਮਾਹਿਰਾਂ ਨਾਲ ਸਿੱਧੇ ਜੁੜਨ, ਨਵੇਂ ਬਾਜ਼ਾਰਾਂ ਪਹੁੰਚ ਵਧਾਉਣ ਤੇ ਉਨਾਂ ਦੇ ਕੰਮਾਂ ਨੂੰ ਆਧੁਨਿਕ ਬਨਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕਾਰੀਗਰਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਰਫ ਮਿਹਨਤੀ ਹੋਣਾ ਕਾਫੀ ਨਹੀਂ ਹੈ ਉਨ੍ਹਾਂ ਨੂੰ ਆਪਣੀ ਕਲਾ, ਤਕਨਾਲੋਜੀ ਤੇ ਆਧੁਨਿਕ ਮਾਰਕੀਟਿੰਗ ਤਰੀਕਿਆਂ ਨਾਲ ਜੋੜਨ ਦੀ ਲੋੜ ਹੈ। ਜੋ ਲੋਕ ਲਗਾਤਾਰ ਸਿੱਖ ਰਹੇ ਹਨ ਤੇ ਬਦਲਦੇ ਸਮੇਂ ਦੇ ਅਨੁਸਾਰ ਚਲ ਰਹੇ ਹਨ ਉਹ ਹੀ ਤਰੱਕੀ ਕਰਦੇ ਹਨ। ਐੱਮ ਐੱਸ ਐੱਮ ਈ ਦਫਤਰ ਦੇ ਵਧੀਕ ਵਿਕਾਸ ਕਮਿਸ਼ਨਰ ਸੰਜੀਵ ਚਾਵਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰਦਰਸ਼ਨੀ ਵਿਸ਼ਵਕਰਮਾ ਕਾਰੀਗਰਾਂ ਵਲੋਂ ਤਿਆਰ ਵਸਤੂਆਂ ਜਿਵੇਂ ਮੂਰਤੀਆਂ, ਜੁੱਤੇ, ਖਿਡੌਣੇ, ਮੰਗਲੀ ਹਾਰ, ਟੋਕਰੀਆਂ, ਚਟਾਈਆਂ, ਸੂਟ, ਲਹਿੰਗਾ, ਬਿਸਤਰੇ ਦੀਆਂ ਚਾਦਰਾਂ ਆਦਿ ਲਈ ਇੱਕ ਪਲੈਟਫਾਰਮ ਹੈ ਜਿਸ ਦਾ ਮਕਸਦ ਉਨ੍ਹਾਂ ਦੇ ਉਤਪਾਦਾਂ ਨੂੰ ਹੋਰ ਉਤਸ਼ਾਹਿਤ ਕਰਨਾ ਹੈ।
Advertisement
Advertisement
