ਨਵੀਂ ਸਿੱਖਿਆ ਨੀਤੀ ਤਹਿਤ ਸਮਾਗਮ
ਨਵੀਂ ਸਿਖਿੱਆ ਨੀਤੀ 2020 ਦੇ ਤਹਿਤ ਅਧਿਆਪਕਾਂ ਲਈ ਗਣਿਤ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਵਿੱਚ ਕਰਵਾਇਆ ਗਿਆ। ਇਸ ਸਿਖਲਾਈ ਵਿਚ ਕੈਥਲ, ਕਰਨਾਲ, ਚੰਡੀਗੜ, ਪਾਨੀਪਤ, ਅੰਬਾਲਾ ਅਤੇ ਕੁਰੂਕਸ਼ੇਤਰ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ 15 ਸਕੂਲਾਂ ਦੇ 61 ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਸਿਖਲਾਈ ਦੀ ਪ੍ਰਧਾਨਗੀ ਲੈਕਚਰਾਰ ਡਾ. ਸੁਰੇਸ਼ ਅਗਰਵਾਲ ਅਤੇ ਡਾ. ਗੌਰਵ ਗਰਗ ਨੇ ਕੀਤੀ। ਪ੍ਰਸਿੱਧ ਸਿੱਖਿਅਕ ਡਾ. ਸੁਰੇਸ਼ ਅਗਰਵਾਲ ਨੇ ਗਣਿਤ ਪ੍ਰਤੀ ਵਿਦਿਆਰਥੀਆਂ ਦੀ ਯੋਗਤਾ ਵਿਕਸਤ ਕਰਨ ਲਈ ਅਧਿਆਪਕਾਂ ਨੂੰ ਸੁਝਾਅ ਦਿੱਤੇ। ਡਾ. ਗੌਰਵ ਗਰਗ ,ਪੀ ਜੀ ਟੀ ਗਣਿਤ, ਮਨੀਸ਼ ਪਪਨੇਜਾ, ਮੈਮੋਰੀਅਲ ਪਬਲਿਕ ਸਕੂਲ ਇਸਮਾਈਲਾਬਾਦ ਨੇ ਵਿਦਿਆਰਥੀਆਂ ਹੁਨਰ ਤੇ ਗਣਿਤ ਪ੍ਰਤੀ ਧਿਆਨ ਵਿਕਸਤ ਕਰਨ ਦੇ ਕਈ ਤਰੀਕੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਗਣਿਤ ਨੂੰ ਸਿਰਫ ਇਕ ਮੁਸ਼ਕਲ ਵਿਸ਼ਾ ਬਣਾਉਣ ਦੀ ਬਜਾਏ ਇਕ ਦਿਲਚਸਪ ਅਤੇ ਵਿਹਾਰਕ ਵਿਸ਼ਾ ਬਣਾਇਆ ਜਾ ਸਕਦਾ ਹੈ। ਸਕੂਲ ਦੇ ਪ੍ਰਿੰਸੀਪਲ ਰੋਬਿਨ ਕੁਮਾਰ ਨੇ ਕਿਹਾ ਕਿ ਸਕੂਲ ਸਿੱਖਿਆ ਦੇ ਖੇਤਰ ਵਿਚ ਆਧੁਨਿਕਤਾ ਲਿਆਉਣ ਲਈ ਸਮੇਂ-ਸਮੇਂ ਤੇ ਅਜਿਹੀਆਂ ਸਿਖਲਾਈਆਂ ਸਬੰਧੀ ਪ੍ਰੋਗਰਾਮ ਕਰਵਾਉਂਦਾ ਰਹੇਗਾ।