ਸੀਨੀਅਰ ਸਿਟੀਜ਼ਨ ਫੈਡਰੇਸ਼ਨ ਵੱਲੋਂ ਸਮਾਗਮ
ਸੀਨੀਅਰ ਨਾਗਰਿਕ ਫੈਡਰੇਸ਼ਨ ਹਰਿਆਣਾ ਵੱਲੋਂ ਇੱਥੇ ਇੰਡਸ ਸਕੂਲ ਵਿੱਚ ਸੂਬਾ ਪੱਧਰੀ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁਖ ਮਹਿਮਾਨ ਦੇ ਤੌਰ ’ਤੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਅਤੇ ਇੰਡਸ ਸਕੂਲ ਗਰੁੱਪ ਦੇ ਚੇਅਰਮੈਨ ਸੁਭਾਸ਼ ਸਿਓਰਾਨ ਨੇ ਸਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਹਰਿਆਣਾ ਤੋਂ ਲਗਪਗ 150 ਅਧਿਕਾਰੀਆਂ, ਲੋਕਲ ਪੱਤਰਕਾਰਾਂ ਅਤੇ ਹੋਰਨਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ 90 ਸਾਲਾ ਸਾਹਿਤਕਾਰ ਕੇ.ਕੇ. ਪਾਠਕ ਅਤੇ ਡਾ. ਏ. ਕੇ. ਚਾਵਲਾ ਨੂੰ ਬਜ਼ੁਰਗ ਨਾਗਰਿਕਾਂ ਦੀ ਭਲਾਈ ਹੇਠ ਸ਼੍ਰੋਮਣੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਈ ਹੋਰ ਪੱਤਰਕਾਰਾਂ ਦਾ ਵੀ ਸਨਮਾਨ ਕੀਤਾ। ਸੀਨੀਅਰ ਸਿਟੀਜ਼ਨ ਕਾਊਂਸਲ ਪ੍ਰਧਾਨ ਜੀਂਦ ਇਕਾਈ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਅਵਿਨਾਸ਼ ਕੁਮਾਰ ਚਾਵਲਾ ਨੇ ਪ੍ਰੋਗਰਾਮ ’ਚ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲੋਕਲ ਇਕਾਈ ਵੱਲੋਂ ਨਾਗਰਿਕਾਂ ਦੀ ਭਲਾਈ ਲਈ ਕੀਤੇ ਗਏ ਵੱਖ-ਵੱਖ ਕੰਮਾਂ ਉੱਤੇ ਚਾਨਣਾ ਪਾਇਆ। ਮੰਚ ਦਾ ਸੰਚਾਲਨ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਪਰਮਾਨੰਦ ਮੋਂਗੀਆ ਅਤੇ ਸਕੱਤਰ ਰਾਮ ਪ੍ਰਕਾਸ਼ ਮਲਹੋਤਰਾ ਨੇ ਕੀਤਾ। ਸ੍ਰੀ ਮਲਹੋਤਰਾ ਨੇ ਸੀਨੀਅਰ ਨਾਗਰਿਕਾਂ ਦੀ ਸੁਵਿਧਾ ਅਤੇ ਭਲਾਈ ਲਈ ਸਰਕਾਰ ਨੂੰ ਦਿੱਤੇ ਜਾਣ ਵਾਲੇ ਮੰਗ-ਪੱਤਰ ਨੂੰ ਵਿਸਥਾਰ ਨਾਲ ਪੜ੍ਹਿਆ। ਇਸ ਮੋਕੇ ਮੁੱਖ ਮਹਿਮਾਨ ਡਾ. ਮਿੱਢਾ ਨੇ ਅਪਣੇ ਸੰਬੋਧਨ ਵਿੱਚ ਪ੍ਰੋਗਰਾਮ ਵਿਚ ਉਠਾਈਆਂ ਗਈਆਂ ਮੰਗਾਂ ਨੂੰ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਪੰਜ ਲੱਖ ਰੁਪਏ ਦੀ ਰਾਸ਼ੀ ਫੈਡਰੇਸ਼ਨ ਨੂੰ ਅਤੇ ਦੋ ਲੱਖ ਰੁਪਏ ਜੀਂਦ ਇਕਾਈ ਨੂੰ ਦੇਣ ਦਾ ਐਲਾਨ ਕੀਤਾ।