ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਸਮਾਗਮ ਭਲਕ ਤੋਂ

ਗੁਰੂੁ ਤੇਗ ਬਹਾਦਰ ਦੇ ਜੀਵਨ ’ਤੇ ਅਾਧਾਰਿਤ ਖੇਡੇ ਜਾਣਗੇ ਨਾਟਕ: ਪਾਹਵਾ
ਜੀਂਦ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸ਼ੰਕਰ ਪਾਹਵਾ ਤੇ ਹੋਰ। -ਫੋਟੋ: ਮਿੱਤਲ
Advertisement

ਇੱਥੇ ਅਰਜਨ ਸਟੇਡੀਅਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ 79ਵਾਂ ਦੀਵਾਨ ਸਮਾਗਮ 14 ਤੋਂ 16 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾਇ ਡਾ. ਸ਼ਿਵ ਸ਼ੰਕਰ ਪਾਹਵਾ ਨੇ ਕਿਹਾ ਕਿ 14 ਨਵੰਬਰ ਨੂੰ ਸਵੇਰੇ ਅਖੰਡ ਪਾਠ ਪ੍ਰਕਾਸ਼ ਕੀਤਾ ਜਾਵੇਗਾ। ਇਸ ਮਗਰੋਂ ਰਾਗੀ ਜਥਾ ਭਾਈ ਜਸਬੀਰ ਸਿੰਘ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਵੇਲੇ ਕਨਵੀਨਰ ਭੈਣ ਪੁਨੀਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਰਹੇ।

ਸ੍ਰੀ ਪਾਹਵਾ ਨੇ ਦੱਸਿਆ ਕਿ ਤਿੰਨੇ ਦਿਨ ਕਥਾ, ਕੀਰਤਨ, ਲੰਗਰ ਸੇਵਾ, ਨਗਰ ਕੀਰਤਨ, ਅੰਮ੍ਰਿਤ ਸੰਚਾਰ, ਚਿੱਤਰ ਪ੍ਰਦਰਸ਼ਨੀ, ਲਾਈਟ ਐਂਡ ਸਾਊਂਡ ਸ਼ੋਅ, ਗੁਰੂ ਤੇਗ ਬਹਾਦਰ ਦੇ ਜੀਵਨ ’ਤੇ ਆਧਾਰਤ ਨਾਟਕ ਆਦਿ ਕਰਵਾਏ ਜਾਣਗੇ। ਪ੍ਰੋਗਰਾਮ ਦੌਰਾਨ ਸੁਰਿੰਦਰ ਸਿੰਘ ਟੱਕਰ ਜੀਂਦ, ਪ੍ਰਦੀਪ ਬੱਤਰਾ ਜੀਂਦ, ਰਾਜੂ ਹੰਸ ਬਵਾਨੀਖੇੜਾ, ਸੁਰਿੰਦਰ ਗੁਲਾਟੀ ਹੈਦਰਾਬਾਦ, ਸੰਜੇ ਮਨੌਚਾ ਜੈਪੁਰ, ਧਰਮਪਾਲ ਧਵਨ ਦਿੱਲੀ, ਮੰਗਤ ਰਾਮ ਟੱਕਰ ਸਮਾਜ ਸੇਵੀ ਰੋਹਤਕ ਮੁੱਖ ਮਹਿਮਾਨਾਂ ਵਜੋਂ ਪੁੱਜਣਗੇ।

Advertisement

ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਅਖੰਡ ਪਾਠ ਦਾ ਭੋਗ ਪਵੇਗਾ। ਇਸ ਦਿਨ ਗੱਦੀਨਸ਼ੀਨ ਡੇਰਾ ਬਾਬਾ ਬੰਦਾ ਬਹਾਦਰ ਰਿਆਸੀ ਜੰਮੂ ਕਸ਼ਮੀਰ ਬਾਬਾ ਜਤਿੰਦਰਪਾਲ ਸਿੰਘ ਸੋਢੀ ਅਤੇ ਹੋਰ ਸ਼ਖ਼ਸੀਅਤਾਂ ਸੰਬੋਧਨ ਕਰਨਗੀਆਂ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਮਨੋਹਰ ਲਾਲ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਡਿਪਟੀ ਸਪੀਕਰ ਡਾ. ਕਿਸ਼ਨ ਲਾਲ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਵਿਧਾਇਕ ਹਾਂਸੀ ਵਿਨੌਦ ਭਿਆਨਾ ਅਤੇ ਵਿਧਾਇਕ ਬਵਾਨੀਖੇੜਾ ਕਪੂਰ ਸਿੰਘ ਬਾਲਮੀਕਿ ਵੀ ਸੰਬੋਧਨ ਕਰਨਗੇ।

Advertisement
Show comments