ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਡੀਏਵੀ ਗਰਲਜ਼ ਕਾਲਜ ’ਚ ਸਮਾਗਮ

ਬਾਲ ਵਿਆਹ ਮੁਕਤ ਭਾਰਤ, ਛੂਤ-ਛਾਤ ਅਤੇ ਅੱਤਿਆਚਾਰ ਵਰਗੇ ਵਿਸ਼ਿਆਂ ’ਤੇ ਚਰਚਾ
ਡੀਏਵੀ ਗਰਲਜ਼ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਵੀਪੀਐੱਸ ਸਿੰਧੂ।
Advertisement

ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ਡੀਏਵੀ ਗਰਲਜ਼ ਕਾਲਜ ਦੇ ਕਾਨੂੰਨੀ ਸਾਖਰਤਾ ਸੈੱਲ, ਮਹਿਲਾ ਅਧਿਐਨ ਕੇਂਦਰ ਅਤੇ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਾਂਝੇ ਪ੍ਰਬੰਧ ਹੇਠ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਤਿਕਾਰ ਨਾਲ ਜੀਵਨ ਦੇ ਅਧਿਕਾਰ ਦੀ ਰੱਖਿਆ, ਬਾਲ ਵਿਆਹ ਮੁਕਤ ਭਾਰਤ ਅਤੇ ਛੂਤ-ਛਾਤ ਅਤੇ ਅੱਤਿਆਚਾਰ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ । ਸੀਜੇਐੱਮ ਅੰਕਿਤਾ, ਸੀਜੇਐੱਮ ਕੇਐੱਮ ਦ੍ਰਿਸ਼ਟੀ ਮਿੱਤਲ ਅਤੇ ਸੀਜੇਐੱਮ ਬਿਲਾਸਪੁਰ ਸਾਹਿਲ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪੈਨਲ ਦੇ ਐਡਵੋਕੇਟ ਵੀਪੀਐੱਸ ਸਿੰਧੂ ਮੁੱਖ ਬੁਲਾਰੇ ਸਨ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਡਾ. ਮੋਨਿਕਾ ਸ਼ਰਮਾ ਅਤੇ ਡਾ. ਸ਼ਿਖਾ ਸੈਣੀ ਨੇ ਸਾਂਝੇ ਤੌਰ ‘ਤੇ ਸਮਾਗਮ ਦੀ ਪ੍ਰਧਾਨਗੀ ਕੀਤੀ। ਐਡਵੋਕੇਟ ਸਿਧੂ ਨੇ ਕਿਹਾ ਕਿ ਪਰਿਵਾਰ ਵਿੱਚ ਸੀਨੀਅਰ ਨਾਗਰਿਕਾਂ ਦੀ ਘੱਟਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਸੰਨ 2007 ਵਿੱਚ ਸਰਕਾਰ ਨੇ ਕਈ ਕਾਨੂੰਨਾਂ ਬਣਾਏ ਹਨ । ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਤੱਕ ਇੱਕ ਸੀਨੀਅਰ ਨਾਗਰਿਕ ਜ਼ਿੰਦਾ ਹੈ, ਉਸ ਦਾ ਜਾਇਦਾਦ ‘ਤੇ ਅਧਿਕਾਰ ਰਹੇਗਾ, ਭਾਵੇਂ ਉਸ ਨੇ ਇਸ ਨੂੰ ਆਪਣੇ ਬੱਚਿਆਂ ਨੂੰ ਤਬਦੀਲ ਕਰ ਦਿੱਤਾ ਹੋਵੇ। ਜੇ ਕਿਸੇ ਬਜ਼ੁਰਗ ਵਿਅਕਤੀ ਦਾ ਕੋਈ ਵਾਰਿਸ ਨਹੀਂ ਹੈ, ਤਾਂ ਸਰਕਾਰ ਨੂੰ ਉਸ ਦੀ ਦੇਖਭਾਲ ਕਰਨੀ ਪਵੇਗੀ । ਉਨ੍ਹਾਂ ਨੇ ਵਧਦੀ ਆਬਾਦੀ, ਅਦਾਲਤ ਜਾਣ ਦੀ ਬਜਾਏ ਮਾਮਲਿਆਂ ਦੇ ਨਿਪਟਾਰੇ ਲਈ ਵਿਚੋਲਗੀ, ਚਰਿੱਤਰ ਨਿਰਮਾਣ ਦੀ ਮਹੱਤਤਾ ਅਤੇ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ । ਬਾਲ ਵਿਆਹ ਮੁਕਤ ਭਾਰਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਬਾਲ ਵਿਆਹ ਐਕਟ 2006 ਅਤੇ ਹੋਰ ਸਬੰਧਤ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬਾਲ ਵਿਆਹ ਕਾਰਨ ਮੁੰਡੇ ਅਤੇ ਕੁੜੀਆਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਨਹੀਂ ਹੁੰਦੇ। ਇਸ ਕਾਰਨ ਸਮਾਜਿਕ ਸੰਤੁਲਨ ਵੀ ਵਿਗੜ ਸਕਦਾ ਹੈ । ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪ੍ਰਚਾਰ ਰਾਹੀਂ ਛੂਤ-ਛਾਤ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਸਮਾਗਮ ਦੌਰਾਨ ਸੀਜੇਐੱਮ ਅੰਕਿਤਾ ਅਤੇ ਸੀਜੇਐੱਮ ਕੇਐੱਮ ਮਿੱਤਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਅਮਨਪ੍ਰੀਤ ਕੌਰ, ਪ੍ਰਿਆ, ਨੀਤੂ, ਡਾ. ਸੁਮਨ, ਡਾ. ਰੰਜਨਾ ਨੇ ਸਮਾਗਮ ਨੂੰ ਸਫਲ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ।

 

Advertisement

ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਓਜਸਵੀ ਅੱਵਲ

ਸਤਿਕਾਰ ਨਾਲ ਜੀਵਨ ਦੇ ਅਧਿਕਾਰ ਦੀ ਰੱਖਿਆ, ਬਾਲ ਵਿਆਹ ਮੁਕਤ ਭਾਰਤ ਅਤੇ ਛੂਤ-ਛਾਤ ਅਤੇ ਅੱਤਿਆਚਾਰ ਵਰਗੇ ਵਿਸ਼ਿਆਂ ’ਤੇ ਇੱਕ ਡਿਜੀਟਲ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ । ਇਸ ਵਿੱਚ ਬੀਸੀਏ ਫਾਈਨਲ ਸਾਲ ਦੀ ਓਜਸਵੀ ਨੇ ਪਹਿਲਾ ਸਥਾਨ, ਸ਼ਿਵਾਨੀ ਨੇ ਦੂਜਾ ਅਤੇ ਖੁਸ਼ੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ।

Advertisement