ਜਾਸੂਸੀ ਕੇਸ: ਅਦਾਲਤ ਨੇ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾਈ
ਹਿਸਾਰ ਦੀ ਅਦਾਲਤ ਨੇ ਜਾਸੂਸੀ ਦੇ ਸ਼ੱਕ ਹੇਠ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾ ਦਿੱਤੀ ਹੈ।ਉਸ ਦੇ ਵਕੀਲ ਕੁਮਾਰ ਮੁਕੇਸ਼ ਨੇ ਦੱਸਿਆ ਕਿ ਮਲਹੋਤਰਾ ਨਿਆਂਇਕ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਹੋਈ, ਜਿਸ ਨੇ ਉਸ ਨੂੰ 3 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਹਿਸਾਰ ਦੀ ਰਹਿਣ ਵਾਲੀ ਜਯੋਤੀ ਮਲਹੋਤਰਾ ਇੱਕ ਯੂਟਿਊਬ ਚੈਨਲ "ਟਰੈਵਲ ਵਿਦ ਜੋ" ਚਲਾਉਂਦੀ ਸੀ, ਨੂੰ ਹਿਸਾਰ ਪੁਲਿਸ ਨੇ 16 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। 9 ਜੂਨ ਨੂੰ ਇੱਕ ਅਦਾਲਤ ਨੇ ਉਸ ਦੀ ਨਿਯਮਿਤ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।
ਉਸ ਸਮੇਂ ਪੁਲੀਸ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਵਿੱਚ ਜਾਂਚ ਅਜੇ ਵੀ ਚੱਲ ਰਹੀ ਹੈ।
ਹਿਸਾਰ ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਹੈ ਜੋ ਇਹ ਸੰਕੇਤ ਦੇਵੇ ਕਿ ਮਲਹੋਤਰਾ ਦੀ ਕਿਸੇ ਵੀ ਫ਼ੌਜੀ ਜਾਂ ਰੱਖਿਆ-ਸਬੰਧਿਤ ਜਾਣਕਾਰੀ ਤੱਕ ਪਹੁੰਚ ਸੀ, ਪਰ ਦਾਅਵਾ ਕੀਤਾ ਕਿ ਉਹ ਕੁਝ ਲੋਕਾਂ ਦੇ ਸੰਪਰਕ ਵਿੱਚ ਸੀ ਅਤੇ ਜਾਣਦੀ ਸੀ ਕਿ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਟ ਸਨ।