ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਾਸੂਸੀ ਕੇਸ: ਅਦਾਲਤ ਨੇ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾਈ

ਹਿਸਾਰ ਦੀ ਅਦਾਲਤ ਨੇ ਜਾਸੂਸੀ ਦੇ ਸ਼ੱਕ ਹੇਠ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾ ਦਿੱਤੀ ਹੈ।ਉਸ ਦੇ ਵਕੀਲ ਕੁਮਾਰ ਮੁਕੇਸ਼ ਨੇ ਦੱਸਿਆ ਕਿ ਮਲਹੋਤਰਾ ਨਿਆਂਇਕ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਹੋਈ, ਜਿਸ...
ਪੁਲੀਸ ਹਿਰਾਸਤ ਵਿੱਚ ਯੂਟਿਊਬਰ ਜੋਤੀ ਮਲਹੋਤਰਾ। ਫੋਟੋ: ਪੀਟੀਆਈ
Advertisement

ਹਿਸਾਰ ਦੀ ਅਦਾਲਤ ਨੇ ਜਾਸੂਸੀ ਦੇ ਸ਼ੱਕ ਹੇਠ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾ ਦਿੱਤੀ ਹੈ।ਉਸ ਦੇ ਵਕੀਲ ਕੁਮਾਰ ਮੁਕੇਸ਼ ਨੇ ਦੱਸਿਆ ਕਿ ਮਲਹੋਤਰਾ ਨਿਆਂਇਕ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਹੋਈ, ਜਿਸ ਨੇ ਉਸ ਨੂੰ 3 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਹਿਸਾਰ ਦੀ ਰਹਿਣ ਵਾਲੀ ਜਯੋਤੀ ਮਲਹੋਤਰਾ ਇੱਕ ਯੂਟਿਊਬ ਚੈਨਲ "ਟਰੈਵਲ ਵਿਦ ਜੋ" ਚਲਾਉਂਦੀ ਸੀ, ਨੂੰ ਹਿਸਾਰ ਪੁਲਿਸ ਨੇ 16 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। 9 ਜੂਨ ਨੂੰ ਇੱਕ ਅਦਾਲਤ ਨੇ ਉਸ ਦੀ ਨਿਯਮਿਤ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।

Advertisement

ਉਸ ਸਮੇਂ ਪੁਲੀਸ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਵਿੱਚ ਜਾਂਚ ਅਜੇ ਵੀ ਚੱਲ ਰਹੀ ਹੈ।

ਹਿਸਾਰ ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਹੈ ਜੋ ਇਹ ਸੰਕੇਤ ਦੇਵੇ ਕਿ ਮਲਹੋਤਰਾ ਦੀ ਕਿਸੇ ਵੀ ਫ਼ੌਜੀ ਜਾਂ ਰੱਖਿਆ-ਸਬੰਧਿਤ ਜਾਣਕਾਰੀ ਤੱਕ ਪਹੁੰਚ ਸੀ, ਪਰ ਦਾਅਵਾ ਕੀਤਾ ਕਿ ਉਹ ਕੁਝ ਲੋਕਾਂ ਦੇ ਸੰਪਰਕ ਵਿੱਚ ਸੀ ਅਤੇ ਜਾਣਦੀ ਸੀ ਕਿ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਟ ਸਨ।

Advertisement
Tags :
Bharatiya Nyaya SanhitaEspionage casePakistani intelligence operativesSunil KumarTravel with JoYouTuber Jyoti Malhotra