ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਰਿਆਣਾ ਦੇ ਰੋਹਤਕ ਵਿਚ ਭੂਚਾਲ ਦੇ ਝਟਕੇ

ਪਿਛਲੇ ਦਸ ਦਿਨਾਂ ’ਚ ਤੀਜੀ ਵਾਰ ਆਇਆ ਭੂਚਾਲ, ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 3.3 ਮਾਪੀ ਗਈ; ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ
Advertisement

Mild tremors shake Haryana's Rohtak ਰੋਹਤਕ ਵਿਚ ਅੱਜ ਵੱਡੇ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੜਕੇ ਪੌਣੇ ਇਕ ਵਜੇ (12:46) ਦੇ ਕਰੀਬ ਆਏ ਝਟਕਿਆਂ ਦੀ ਰਿਕਟਰ ਸਕੇਲ ’ਤੇ ਤੀਬਰਤਾ 3.3 ਮਾਪੀ ਗਈ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਰੋਹਤਕ ਤੋਂ ਪੂਰਬ ਵੱਲ 15 ਕਿਲੋਮੀਟਰ ਦੂਰ ਧਰਤੀ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ।

Advertisement

ਪਿਛਲੇ ਦਸ ਦਿਨਾਂ ਵਿਚ ਹਰਿਆਣਾ ’ਚ ਭੂਚਾਲ ਦੇ ਇਹ ਤੀਜੇ ਝਟਕੇ ਹਨ। ਪਿਛਲੇ ਸ਼ੁੱਕਰਵਾਰ ਨੂੰ ਰੋਹਤਕ ਦੇ ਨਾਲ ਲੱਗਦੇ ਝੱਜਰ ਜ਼ਿਲ੍ਹੇ ਨੇੇੜੇ 3.7 ਦੀ ਤੀਬਰਤਾ ਵਾਲੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਸ ਤੋਂ ਇਕ ਦਿਨ ਪਹਿਲਾਂ ਝੱਜਰ ਵਿਚ 4.4 ਦੀ ਸ਼ਿੱਦਤ ਵਾਲਾ ਭੂਚਾਲ ਆਇਆ, ਜਿਸ ਦੇ ਝਟਕੇ ਕੌਮੀ ਰਾਜਧਾਨੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ।

Advertisement