ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਨਸ਼ਟ ਕੀਤੇ

ਅੰਤਰਰਾਸ਼ਟਰੀ ਬਾਜ਼ਾਰ ਵਿੱਚ 47 ਕਰੋਡ਼ ਰੁਪਏ ਹੈ ਕੀਮਤ; ਵੱਖ-ਵੱਖ 466 ਮਾਮਲਿਆਂ ’ਚ ਜ਼ਬਤ ਕੀਤੇ ਸੀ ਨਸ਼ੀਲੇ ਪਦਾਰਥ
ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਤੋਲ ਚੈੱਕ ਕਰਦੇ ਪੁਲੀਸ ਅਧਿਕਾਰੀ।
Advertisement

ਪੁਲੀਸ ਵਿਭਾਗ ਨੇ ਨਾਰਕੋਟਿਕਸ ਐਕਟ ਤਹਿਤ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਪੁਲੀਸ ਵਿਭਾਗ ਵਲੋਂ ਸਮੇਂ ਸਮੇਂ ’ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਕਬਜ਼ੇ ਵਿਚੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ, ਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਨਸ਼ਟ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਰੋਕਣ ਲਈ ਇਨ੍ਹਾਂ ਨੂੰ ਸਮੇਂ ਸਮੇਂ ’ਤੇ ਨਸ਼ਟ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਪੁਲੀਸ ਕੁਰੂਕਸ਼ੇਤਰ, ਯਮੁਨਾਨਗਰ ਤੇ ਅੰਬਾਲਾ ਵੱਲੋਂ ਦਰਜ ਕੀਤੇ ਗਏ 466 ਮਾਮਲਿਆਂ ਵਿਚ ਜ਼ਬਤ, ਚੂਰਾ ਪੋਸਤ, ਗਾਂਜਾ, ਸਮੈਕ, ਸੁਲਫਾ, ਹੈਰੋਇਨ, ਹਸ਼ੀਸ਼ ਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਬਾਖਲੀ ਪੇਪਰ ਮਿੱਲ ਵਿਖੇ ਨਸ਼ਟ ਕੀਤਾ ਗਿਆ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਵਿਚ 29 ਕੁਇੰਟਲ 10ਕਿਲੋ 214 ਗ੍ਰਾਮ ਭੁੱਕੀ, 3 ਕੁਇੰਟਲ 85 ਕਿਲੋ ਗਾਂਜਾ, 343 ਗ੍ਰਾਮ ਚਰਸ, 39 ਕਿਲੋ 957 ਗ੍ਰਾਮ ਸੁਲਫਾ, 673 ਗ੍ਰਾਮ ਸਮੈਕ, 4 ਕਿਲੋ 905 ਗ੍ਰਾਮ ਹੈਰੋਇਨ, 14 ਗ੍ਰਾਮ ਕੋਕੀਨ ਅਤੇ 1,45,654 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ, 53,091 ਕੈਪਸੂਲ ਅਤੇ 55 ਟੀਕੇ ਨਸ਼ਟ ਕੀਤੇ ਹਨ। ਅੰਤਰਾਸ਼ਟਰੀ ਬਜ਼ਾਰ ਵਿਚ ਇਨ੍ਹਾਂ ਦੀ ਕੀਮਤ 47 ਕਰੋੜ 20 ਲੱਖ 67 ਹਜ਼ਾਰ ਰੁਪਏ ਹੈ। ਨੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੈਸਲਾਸ਼ੁਦਾ ਮਾਮਲਿਆਂ ਵਿਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਲੱਕੜ ਦੀ ਵਰਤੋਂ ਕਰਕੇ ਅੱਗ ਵਿਚ ਸਾੜਿਆ ਜਾਂਦਾ ਸੀ। ਇਸ ਦਾ ਵਾਤਾਵਰਣ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਸੀ ਤੇ ਇਹ ਪ੍ਰਕਿਰਿਆ ਮਹਿੰਗੀ ਵੀ ਸੀ। ਉਨ੍ਹਾਂ ਕਿਹਾ ਕਿ ਹੁਣ ਇਨਾਂ ਨੂੰ ਨਸ਼ਟ ਕਰਨ ਲਈ ਪੇਪਰ ਮਿੱਲ ਵਿਚ ਵਰਤੇ ਜਾਣ ਵਾਲੇ ਬਾਲਣ ਵਿਚ ਮਿਲਾ ਕੇ ਸਾੜਿਆ ਗਿਆ ਹੈ। ਇਸ ਤੋਂ ਇਲਾਵਾ 91 ਕਿਲੋ 898 ਗ੍ਰਾਮ 182 ਮਿਲੀਗ੍ਰਾਮ ਅਫੀਮ ਨੂੰ ਮੱਧ ਪ੍ਰਦੇਸ਼ ਦੇ ਨੀਮਚ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਨਸ਼ਾ ਖੋਰੀ ਇਕ ਅਪਰਾਧ ਹੀ ਨਹੀਂ ਸਗੋਂ ਸਮਾਜਿਕ ਸਮੱਸਿਆ ਵੀ ਹੈ ਅਤੇ ਇਸ ਨਾਲ ਨਜਿੱਠਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲੀਸ ਅਧਿਕਾਰੀ ਮੌਜੂਦ ਸਨ।

Advertisement

Advertisement