ਨੌਕਰੀ ਤੋਂ ਕੱਢੇ ਜਾਣ ’ਤੇ ਡਰਾਈਵਰ ਨੇ ਜ਼ਹਿਰ ਨਿਗਲਿਆ
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਨੂੰ ਵਾਹਨ ਮੁਹੱਈਆ ਕਰਵਾਉਣ ਵਾਲੀ ਇੱਕ ਏਜੰਸੀ ਦੇ ਡਰਾਈਵਰ ਨੇ ਬੀਤੀ ਸ਼ਾਮ ਨੌਕਰੀ ਤੋਂ ਜਵਾਬ ਮਿਲਣ ਤੋਂ ਬਾਅਦ ਪ੍ਰੇਮ ਨਗਰ ਸਥਿਤ ਦਫ਼ਤਰ ’ਚ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਭਾਨੋਖੇੜੀ ਪਿੰਡ ਦੇ ਕਪਿਲ ਸ਼ਰਮਾ (30)...
Advertisement
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਨੂੰ ਵਾਹਨ ਮੁਹੱਈਆ ਕਰਵਾਉਣ ਵਾਲੀ ਇੱਕ ਏਜੰਸੀ ਦੇ ਡਰਾਈਵਰ ਨੇ ਬੀਤੀ ਸ਼ਾਮ ਨੌਕਰੀ ਤੋਂ ਜਵਾਬ ਮਿਲਣ ਤੋਂ ਬਾਅਦ ਪ੍ਰੇਮ ਨਗਰ ਸਥਿਤ ਦਫ਼ਤਰ ’ਚ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਭਾਨੋਖੇੜੀ ਪਿੰਡ ਦੇ ਕਪਿਲ ਸ਼ਰਮਾ (30) ਨਾਂ ਦੇ ਡਰਾਈਵਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਪੂਰ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਐੱਸਐੱਚਓ ਬਲਦੇਵ ਨਗਰ ਧਰਮਵੀਰ ਨੇ ਕਿਹਾ ਕਿ ਕਪਿਲ ਸ਼ਰਮਾ ਤਿੰਨ ਸਾਲ ਤੋਂ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਅਤੇ ਇਸ ਵੇਲੇ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਉਸ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਪੀਕੇ ਸਿਨਹਾ ਨੇ ਕਿਹਾ ਕਿ ਇਹ ਕਰਮਚਾਰੀ ਏਜੰਸੀ ਅਧੀਨ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ।
Advertisement
Advertisement