ਡਾ. ਹਤਿੰਦਰ ਸੂਰੀ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਦਰਜ
ਇੱਕ ਮਾਣ ਭਰਪੂਰ ਅਤੇ ਪ੍ਰੇਰਕ ਪਲ ਵਿੱਚ ਡਾ. ਹਤਿੰਦਰ ਸੂਰੀ ਐੱਮਡੀ, ਰਾਣਾ ਹਸਪਤਾਲ, ਸਰਹਿੰਦ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਸਿਹਤ ਦੇ ਖੇਤਰ ਵਿੱਚ ਇੱਕ ਡਾਕਟਰ ਵੱਲੋਂ ਸਭ ਤੋਂ ਵੱਧ ਰਿਕਾਰਡ ਦਰਜ ਕਰਨ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਆ ਗਿਆ। ਡਾ....
Advertisement
ਇੱਕ ਮਾਣ ਭਰਪੂਰ ਅਤੇ ਪ੍ਰੇਰਕ ਪਲ ਵਿੱਚ ਡਾ. ਹਤਿੰਦਰ ਸੂਰੀ ਐੱਮਡੀ, ਰਾਣਾ ਹਸਪਤਾਲ, ਸਰਹਿੰਦ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਸਿਹਤ ਦੇ ਖੇਤਰ ਵਿੱਚ ਇੱਕ ਡਾਕਟਰ ਵੱਲੋਂ ਸਭ ਤੋਂ ਵੱਧ ਰਿਕਾਰਡ ਦਰਜ ਕਰਨ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਆ ਗਿਆ। ਡਾ. ਸੂਰੀ ਹੁਣ ਤੱਕ 23 ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ ਜਿਸ ਵਿੱਚ 8 ਅੰਤਰਰਾਸ਼ਟਰੀ ਅਤੇ 15 ਰਾਸ਼ਟਰੀ ਰਿਕਾਰਡ ਸ਼ਾਮਲ ਹਨ। ਇਹ ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼, ਵਰਲਡ ਬੁੱਕ ਆਫ ਰਿਕਾਰਡਜ਼ (ਲੰਦਨ), ਲਿਮਕਾ ਬੁੱਕ ਆਫ ਰਿਕਾਰਡਜ਼ ਅਤੇ ਹੋਰ ਪ੍ਰਸਿੱਧ ਪਲੈਟਫਾਰਮਾਂ ’ਤੇ ਦਰਜ ਹਨ। ਉਨ੍ਹਾਂ ਨੂੰ 57 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹਨ। ਰਾਣਾ ਹਸਪਤਾਲ ਸਰਹਿੰਦ ਦੇ ਮੈਡੀਕਲ ਡਾਇਰੈਕਟਰ ਹੋਣ ਦੇ ਨਾਤੇ ਡਾ. ਸੂਰੀ ਨੇ ਕਈ ਮੁਫ਼ਤ ਮੈਡੀਕਲ ਕੈਂਪ ਜਿਵੇਂ ਕਿ 135 ਰੇਕਟਲ ਕੈਂਸਰ ਜਾਗਰੂਕਤਾ ਕੈਂਪ, ਮੁਫ਼ਤ ਪਾਈਲਸ ਜਾਂਚ ਅਤੇ ਓਪਰੇਸ਼ਨ ਕੈਂਪ, ਅਤੇ ਆਮ ਸਿਹਤ ਜਾਂਚ ਕੈਂਪ ਲਗਾ ਕੇ ਹਜ਼ਾਰਾਂ ਮਰੀਜ਼ਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਨਸ਼ਾ ਮੁਕਤੀ ਦੌੜਾਂ, ਸਕੂਲ ਸਿਹਤ ਸਿੱਖਿਆ ਪ੍ਰੋਗਰਾਮ, ਸਿਹਤ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕ ਜਾਗਰੂਕਤਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
Advertisement
Advertisement