ਅਰਜੁਨ ਸਟੇਡੀਅਮ ’ਚ ਦੀਵਾਨ
ਇੱਥੇ ਅਰਜੁਨ ਸਟੇਡੀਅਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ 79ਵੇਂ ਸਾਲਾਨਾ ਦੀਵਾਨ ਸਮਾਗਮ ਵਿੱਚ ਅੱਜ ਦੂਜੇ ਦਿਨ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਇਸ ਦੌਰਾਨ ਨਗਰ ਕੀਰਤਨ ਵੀ ਸਜਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾ ਭਾਰਤ ਦੇ ਕੌਮੀ ਪ੍ਰਧਾਨ...
Advertisement
ਇੱਥੇ ਅਰਜੁਨ ਸਟੇਡੀਅਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ 79ਵੇਂ ਸਾਲਾਨਾ ਦੀਵਾਨ ਸਮਾਗਮ ਵਿੱਚ ਅੱਜ ਦੂਜੇ ਦਿਨ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਇਸ ਦੌਰਾਨ ਨਗਰ ਕੀਰਤਨ ਵੀ ਸਜਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾ ਭਾਰਤ ਦੇ ਕੌਮੀ ਪ੍ਰਧਾਨ ਡਾ. ਸ਼ਿਵ ਸੰਕਰ ਪਾਹਵਾ ਨੇ ਦੱਸਿਆ ਕਿ ਕੱਲ੍ਹ 16 ਨਵੰਬਰ ਨੂੰ ਵੀ ਸਮਾਗਮ ਜਾਰੀ ਰਹਿਣਗੇ। ਇਸ ਦੌਰਾਨ ਬਾਬਾ ਜਤਿੰਦਰਪਾਲ ਸਿੰਘ ਸੋਢੀ ਮੌਜੂਦਾ ਗੱਦੀ ਨਸ਼ੀਨ ਡੇਰਾ ਬੰਦਾ ਬਹਾਦਰ ਰਿਆਸੀ ਜੰਮੂ-ਕਸ਼ਮੀਰ ਤੇ ਹੋਰਨਾਂ ਸੰਤਾਂ ਵੱਲੋਂ ਕਥਾ ਕੀਤੀ ਜਾਵੇਗੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ, ਡਾ. ਕ੍ਰਿਸ਼ਨ ਲਾਲ ਮਿੱਢਾ ਡਿਪਟੀ ਸਪੀਕਰ ਹਰਿਆਣਾ, ਵਿਨੌਦ ਭਿਆਨਾ ਵਿਧਾਇਕ ਹਾਂਸੀ ਤੇ ਕਪੂਰ ਸਿੰਘ ਆਦਿ ਸਖ਼ਸ਼ੀਅਤਾਂ ਸਮਾਗ਼ਮ ਵਿੱਚ ਸ਼ਾਮਲ ਹੋਣਗੀਆਂ।
Advertisement
Advertisement
