ਜ਼ਿਲ੍ਹਾ ਪੱਧਰੀ ਮੈਗਾ ਕੈਂਪ ਲਾਇਆ
ਜ਼ਿਲ੍ਹਾ ਆਯੂਰਵੇਦ ਅਧਿਕਾਰੀ ਡਾ. ਮੰਜੂ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਅਗਵਾਈ ਹੇਠ ਆਯੂਸ਼ ਵਿਭਾਗ ਕੁਰੂਕਸ਼ੇਤਰ ਵੱਲੋਂ ਸਿਹਤਮੰਦ ਮਹਿਲਾ ਸਸ਼ਕਤ ਪਰਿਵਾਰ ਬੈਨਰ ਹੇਠ ਜ਼ਿਲ੍ਹਾ ਪੱਧਰੀ ਮੈਗਾ ਕੈਂਪ ਵਿਚ ਇੱਕ ਪ੍ਰਦਰਸ਼ਨੀ ਤੇ ਮੁਫਤ ਆਯੂਸ਼ ਮੈਡੀਕਲ ਕੈਂਪ ਲਾਇਆ ਗਿਆ। ਉਨ੍ਹਾਂ ਦੱਸਿਆ...
Advertisement
ਜ਼ਿਲ੍ਹਾ ਆਯੂਰਵੇਦ ਅਧਿਕਾਰੀ ਡਾ. ਮੰਜੂ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਅਗਵਾਈ ਹੇਠ ਆਯੂਸ਼ ਵਿਭਾਗ ਕੁਰੂਕਸ਼ੇਤਰ ਵੱਲੋਂ ਸਿਹਤਮੰਦ ਮਹਿਲਾ ਸਸ਼ਕਤ ਪਰਿਵਾਰ ਬੈਨਰ ਹੇਠ ਜ਼ਿਲ੍ਹਾ ਪੱਧਰੀ ਮੈਗਾ ਕੈਂਪ ਵਿਚ ਇੱਕ ਪ੍ਰਦਰਸ਼ਨੀ ਤੇ ਮੁਫਤ ਆਯੂਸ਼ ਮੈਡੀਕਲ ਕੈਂਪ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਆਯੂਸ਼ ਵਿਭਾਗ ਨੇ ਜ਼ਿਲ੍ਹਾ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਸਿਹਤ ਕੈਂਪ ਲਾਇਆ ਗਿਆ ਜਿਸ ਵਿਚ ਸਾਬਕਾ ਮੰਤਰੀ ਸੁਭਾਸ਼ ਸੁਧਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਡਾ. ਕੋਮਲ ਸੈਣੀ ਤੇ ਡਾ. ਸ਼ੁਭਮ ਨੇ 102 ਮਰੀਜ਼ਾਂ ਦੀ ਜਾਂਚ ਕੀਤੀ। ਯੋਗ ਮਾਹਿਰ ਮਨਜੀਤ ਸਿੰਘ,ਬਾਲਾ, ਸੋਨਿਕਾ, ਦੀਪਕ ਕੁਮਾਰ,ਦੀਪਕ ਰਿਮਲ, ਤੇ ਰਾਜੀਵ ਕੁਮਾਰ ਨੇ ਯੋਗ ਅਭਿਆਸ ਕਰਾਇਆ। ਇਸ ਮੌਕੇ ਜਸਵਿੰਦਰ, ਗੀਤਾ, ਅਭਿਨਵ, ਪਿੰਕੀ ਆਦਿ ਮੌਜੂਦ ਸਨ।
Advertisement
Advertisement