ਧਰਮਦੇਵ ਵਿਦਿਆਰਥੀ ਦੀ ਪੁਸਤਕ ਰਿਲੀਜ਼
ਕੇਂਦਰੀ ਮੰਤਰੀ ਮਨੋਹਰ ਲਾਲ ਨੇ ਇੱਥੋਂ ਦੇ ਲੇਖਕ ਤੇ ਹਰਿਆਣਾ ਸਾਹਿਤ ਅਕਾਦਮੀ ਦੇ ਨਿਰਦੇਸ਼ਕ ਡਾ. ਧਰਮਦੇਵ ਵਿਦਿਆਰਥੀ ਦੀ 52ਵੀਂ ਪੁਸਤਕ ਿਰਲੀ ਕੀਤੀ। ਇਹ ਪੁਸਤਕ ਪੰਜਾਬੀ ਤੇ ਹਿੰਦੀ ਵਿੱਚ ਲਿਖੀ ਗਈ ਹੈ ਅਤੇ ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸੰਪਰਦਾਇ ਦੇ 10ਵੇਂ ਗੱਦੀਨਸ਼ੀਨ ਬਾਬਾ ਜਤਿੰਦਰਪਾਲ ਸੋਢੀ ਦੀ ਜੀਵਨੀ ਅਤੇ ਦਰਸ਼ਨ ਦਾ ਵਰਨਣ ਕੀਤਾ ਗਿਆ ਹੈ। ਇਹ ਪੁਸਤਕਾਂ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿੱਚ ਉਪਲੱਭਧ ਹੋਵੇਗੀ। ਇਸ ਮੌਕੇ ਉੱਤੇ ਬਾਬਾ ਜਤਿੰਦਰਪਾਲ ਸੋਢੀ, ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਹਿੰਦੀ, ਪੰਜਾਬੀ, ਅੰਗਰੇਜ਼ੀ, ਸੰਸਕ੍ਰਿਤ ਅਤੇ ਹਰਿਆਣਵੀ ਵਿੱਚ ਕੁੱਲ 52 ਪੁਸਤਕਾਂ ਲਿਖੀਆਂ ਗਈਆਂ ਹਨ। ਇਨ੍ਹਾਂ ਵਿੱਚ ਡੀ ਏ ਵੀ ਦਾ ਇਤਿਹਾਸ, ਆਰੀਆ ਸਮਾਜ, ਯੋਗ ਅਤੇ ਹੋਰ ਮਹਾਪੁਰਖਾਂ ਦੀਆਂ ਕਹਾਣੀਆਂ ਤੇ ਜੀਵਨੀਆਂ ਪ੍ਰਮੁੱਖ ਹਨ। ਉਨ੍ਹਾਂ ਵੱਲੋਂ ਲਿਖੀਆਂ ਨਵੀਆਂ ਪੁਸਤਕਾਂ ਦੀ ਕੇਂਦਰੀ ਮੰਤਰੀ ਮਨੋਹਰ ਲਾਲ ਅਤੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਉੱਤੇ ਸਾਬਕਾ ਕੁਲਪਤੀ ਡਾ. ਏ ਕੇ ਚਾਵਲਾ, ਵਰਿੰਦਰ ਲਾਠਰ, ਡਾ. ਮਹਾਂਵੀਰ ਮਿੱਤਲ, ਗਗਨ ਅਰੋੜਾ, ਜਗਦੀਸ਼ ਆਹੂਜਾ, ਪੰਜਾਬੀ ਅਕਾਦਮੀ ਦੇ ਨਿਰਦੇਸ਼ਕ ਹਰਪਾਲ ਸਿੰਘ ਤੇ ਸੰਸ੍ਰਿਤਕ ਦੇ ਨਿਬਦੇਸ਼ਕ ਡਾ. ਸੀ ਡੀ ਕੌਸ਼ਲ ਆਦਿ ਨੇ ਡਾ. ਵਿਦਿਆਰਥੀ ਨੂੰ ਵਧਾਈ ਦਿੱਤੀ ਹੈ।
