ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਂਸੀ-ਬੁਟਾਣਾ ਨਹਿਰ ਦੇ ਮਾਮਲੇ ’ਤੇ ਸੈਣੀ ਨੂੰ ਮਿਲਿਆ ਵਫ਼ਦ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ; ਪੱਕਾ ਮੋਰਚਾ ਜਾਰੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਹਾਂਸੀ ਬੁਟਾਣਾ ਹੜ੍ਹ ਪੀੜਤ ਸੰਘਰਸ਼ ਕਮੇਟੀ ਦੇ ਨੁਮਾਇੰਦੇ ਮੰਗ ਪੱਤਰ ਸੌਂਪਦੇ ਹੋਏ। ਨਾਲ ਪਰਨੀਤ ਕੌਰ ਵੀ ਨਜ਼ਰ ਆ ਰਹੇ ਹਨ।
Advertisement

ਪੰਜਾਬ ਹਰਿਆਣਾ ਦੀ ਹੱਦ ਤੋਂ ਲੰਘਦੀ ਹਾਂਸੀ-ਬੁਟਾਣਾ ਵਿਵਾਦਿਤ ਨਹਿਰ ਖ਼ਿਲਾਫ਼ ਹੜ ਪੀੜਤ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲਾਏ ਪੱਕੇ ਮੋਰਚੇ ਦੇ ਵਫਦ ਵੱਲੋਂ ਲੰਘੀ ਸ਼ਾਮ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਚੰਡੀਗੜ ਜਾ ਕੇ ਮਿਲਣੀ ਕੀਤੀ ਤੇ ਮਸਲੇ ਸਬੰਧੀ ਮੰਗ ਪੱਤਰ ਵੀ ਸੌਂਪਿਆ।

ਮੁੱਖ ਮੰਤਰੀ ਹਰਿਆਣਾ ਨੇ ਹੜ੍ਹ ਤੋਂ ਪੀੜਤ ਇਸ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਮਸਲੇ ਦਾ ਪੱਕਾ ਹੱਲ ਕਰਨਗੇ ਤੇ ਬਕਾਇਦਾ ਹਾਂਸੀ ਬੁਟਾਣਾ ਨਹਿਰ ਦੇ ਹੈੱਡ ਦਾ ਦੌਰਾ ਵੀ ਕਰਨਗੇ| ਇਸ ਵਫਦ ਦੀ ਅਗਵਾਈ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਕੀਤੀ। ਦੱਸਣਯੋਗ ਹੈ ਕਿ ਇਸ ਨਹਿਰ ਕਾਰਨ ਇਲਾਕੇ ਦੇ ਕਈ ਪਿੰਡ ਪਿਛਲੇ ਕਈ ਸਾਲਾਂ ਤੋਂ ਹੜ੍ਹਾਂ ਦੀ ਲਪੇਟ ’ਚ ਆ ਰਹੇ ਹਨ। ਆਖਿਰ ਅੱਕੇ ਹੋਏ ਲੋਕਾਂ ਵੱਲੋਂ ਹੜ੍ਹ ਪੀੜਤ ਸੰਘਰਸ਼ ਕਮੇਟੀ ਕਾਇਮ ਕਰਕੇ ਸੈਂਟਰਲ ਪੈਂਦੇ ਪਿੰਡ ਧਰਮਹੇੜੀ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਹੈ, ਜੋ ਜਾਰੀ ਹੈ। ਵਫ਼ਦ ’ਚ ਭਾਜਪਾ ਦੇ ਜ਼ਿਲ੍ਹਾ ਦੱਖਣੀ ਪ੍ਰਧਾਨ ਹਰਮੇਸ਼ ਗੋਇਲਾ ਡਕਾਲਾ, ਕਸ਼ਮੀਰ ਸਿੰਘ, ਹਰਚਰਨ ਸਿੰਘ ਢੀਂਡਸਾ, ਹਰਭਜਨ ਸਿੰਘ ਚੱਠਾ, ਪਾਲ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਚੀਮਾ, ਸੁਖਦੇਵ ਸਿੰਘ, ਜਗਮੇਲ ਸਿੰਘ ਤੇ ਧਰਮਿੰਦਰ ਸਿੰਘ ਸ਼ਾਮਲ ਸਨ।

Advertisement

ਉਧਰ ਪਿੰਡ ਧਰਮਹੇੜੀ ਵਿੱਚ ਇਸ ਮਸਲੇ ਦੇ ਹੱਲ ਤੱਕ ਪਿਛਲੇ ਦਿਨਾਂ ਤੋਂ ਆਰੰਭਿਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ, ਜਿਸ ’ਚ ਇਲਾਕੇ ਦੀਆਂ ਸਮਾਜ ਸੇਵੀ, ਰਾਜਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ|

Advertisement
Tags :
latest news Punjabi tribune updatelatest punjabi nerwsPunjab Flood UpdatePunjab floodsPunjabi Tribune Newsਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿੳੂਨਪਟਿਆਲਾ ਸੰਗਰੂਰ
Show comments