ਡੀਸੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
ਪੱਤਰ ਪ੍ਰੇਰਕ ਪੰਚਕੂਲਾ, 8 ਜਨਵਰੀ ਡੀਸੀ ਪੰਚਕੂਲਾ ਮੋਨਿਕਾ ਗੁਪਤਾ ਨੇ ਅੱਜ ਪੰਚਕੂਲਾ ਦੇ ਮਿਨੀ ਸਕੱਤਰੇਤ ਵਿੱਚ ਸ਼ਿਕਾਇਤਾਂ ਦਾ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸ਼ਿਕਾਇਤਾਂ ਸ਼ਿਕਾਇਤ ਦਰਬਾਰ ਵਿੱਚ 10 ਤੋਂ 12 ਵਜੇ ਸਵੇਰੇ ਸੁਣੀਆਂ ਜਾਣਗੀਆਂ...
Advertisement
ਪੱਤਰ ਪ੍ਰੇਰਕ
ਪੰਚਕੂਲਾ, 8 ਜਨਵਰੀ
Advertisement
ਡੀਸੀ ਪੰਚਕੂਲਾ ਮੋਨਿਕਾ ਗੁਪਤਾ ਨੇ ਅੱਜ ਪੰਚਕੂਲਾ ਦੇ ਮਿਨੀ ਸਕੱਤਰੇਤ ਵਿੱਚ ਸ਼ਿਕਾਇਤਾਂ ਦਾ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸ਼ਿਕਾਇਤਾਂ ਸ਼ਿਕਾਇਤ ਦਰਬਾਰ ਵਿੱਚ 10 ਤੋਂ 12 ਵਜੇ ਸਵੇਰੇ ਸੁਣੀਆਂ ਜਾਣਗੀਆਂ ਅਤੇ ਸ਼ਿਕਾਇਤਾਂ ਨਾਲ ਸਬੰਧਿਤ ਅਫ਼ਸਰ ਦਰਬਾਰ ਵਿੱਚ ਹਾਜ਼ਰ ਹੋਣਗੇ। ਪਿੰਡ ਮੱਟਾਵਾਲੇ ਰਾਜੇਸ਼ ਕੁਮਾਰ ਨੇ ਸ਼ਿਕਾਇਤ ਕੀਤੀ ਕਿ ਤਹਿਸੀਲ ਦਫ਼ਤਰ ਵਾਲੇ ਉਸ ਦੀ ਰਜਿਸਟਰੀ ਨਹੀਂ ਕਰ ਰਹੇ। ਇਸ ਮੌਕੇ ਏਡੀਸੀ ਨੀਸ਼ਾ ਯਾਦਵ, ਸਿਟੀ ਮੈਜੀਸਟਰੇਟ ਵਿਸ਼ਵ ਨਾਥ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੱਤਪਾਲ ਕੌਸ਼ਿਕ ਹਾਜ਼ਰ ਸਨ।
Advertisement