ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਈਕਲਿੰਗ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਪੁਰਸ਼ ਵਰਗ ਵਿੱਚ ਵਿਸ਼ਵਜੀਤ ਤੇ ਮਹਿਲਾ ਵਰਗ ਵਿੱਚ ਰਿੰਕੀ ਨੇ ਸੋਨ ਤਗ਼ਮੇ ਜਿੱਤੇ
ਤਗ਼ਮੇ ਜਿੱਤਣ ਵਾਲੇ ਸਾਈਕਲਿਸਟ ਖੇਡ ਪ੍ਰਬੰਧਕਾਂ ਨਾਲ।
Advertisement

ਹਰਿਆਣਾ ਰਾਜ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਕਰਵਾਈ 17ਵੇਂ ਸੂਬਾ ਪੱਧਰੀ ਸਾਈਕਲਿੰਗ ਚੈਂਪੀਅਨਸ਼ਿਪ ਦੇ ਤੀਜੇ ਅਤੇ ਆਖ਼ਰੀ ਦਿਨ ਅੱਜ ਕਈ ਦਿਲਚਸਪ ਮੁਕਾਬਲੇ ਹੋਏ। ਮਾਮੂ ਮਾਜਰਾ ਦੇ ਸਰਪੰਚ ਅਮਰਜੀਤ ਸਿੰਘ ਨੇ ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਸ ਮਗਰੋਂ ਕੁਰੂਕਸ਼ੇਤਰ ਦੇ ਸਾਈਕਲਿਸਟ ਵਿਸ਼ਵਜੀਤ ਨੇ ਪੁਰਸ਼ ਵਰਗ ਵਿੱਚ 120 ਕਿਲੋਮੀਟਰ ਮਾਸ ਸਟਾਰਟ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਿਆ। ਕੁਰੂਕਸ਼ੇਤਰ ਦੇ ਪ੍ਰਿੰਸ ਨੇ ਚਾਂਦੀ ਤੇ ਕਰਨਾਲ ਦੇ ਸੁਮਿਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਹਿਸਾਰ ਦੀ ਰਿੰਕੀ ਨੇ ਮਹਿਲਾ ਵਰਗ ਵਿੱਚ 100 ਕਿਲੋਮੀਟਰ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਿਆ। ਜਦਕਿ ਕੁਰੂਕਸ਼ੇਤਰ ਦੀ ਕਵਿਤਾ ਨੇ ਚਾਂਦੀ ਤੇ ਫਤਿਆਬਾਦ ਦੀ ਜੋਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੇ 40 ਕਿਲੋਮੀਟਰ ਵਿਅਕਤੀਗਤ ਟਾਈਮ ਟ੍ਰਾਇਲ ਵਿਚ ਭਵਾਨੀ ਦੇ ਮਨਜੀਤ ਨੇ ਸੋਨ ਤਗ਼ਮਾ, ਫਤਿਆਬਾਦ ਦੇ ਅਨਿਲ ਨੇ ਚਾਂਦੀ ਅਤੇ ਫਤਿਆਬਾਦ ਦੇ ਸਾਹਿਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਔਰਤਾਂ ਦੇ 30 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਵਿਚ ਝੱਜਰ ਦੀ ਮੀਨਾਕਸ਼ੀ ਨੇ ਸੋਨ ਤਗ਼ਮਾ, ਝੱਜਰ ਦੀ ਪਾਰੂਲ ਨੇ ਚਾਂਦੀ ਅਤੇ ਹਿਸਾਰ ਦੀ ਜੋਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮਿਕਸਡ ਟੀਮ ਰਿਲੇਅ ਵਿਚ ਫਤਿਆਬਾਦ ਨੇ ਸੋਨ ਤਗ਼ਮਾ, ਕਰਨਾਲ ਨੇ ਚਾਂਦੀ ਦਾ ਤਗ਼ਮਾ ਤੇ ਕੁਰੂਕਸ਼ੇਤਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਜੇਤੂ ਖਿਡਾਰੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿਆਣਾ ਸਾਈਕਲਿੰਗ ਸੰਘ ਦੇ ਸੰਯੁਕਤ ਸਕੱਤਰ ਜਗਦੀਸ਼ ਅਸੀਜਾ, ਦਵਿੰਦਰ ਸਿੰਘ, ਸਮੀਰ ਯਾਦਵ, ਸੁਨੀਲ ਪੂਨੀਆ, ਸੁਨੀਲ ਸਮਾਣਾ, ਪੰਜਾਬ ਸਿੰਘ, ਨਿਰਮਲ ਸਿੰਘ, ਅਨਿਲ ਰਾਹੀ, ਪੰਕਜ ਸਿੰਘ, ਗੌਰਵ, ਨੇਹਾ, ਸੰਗੀਤਾ ਸਿੰਘ ਤੇ ਰਾਜੇਸ਼ ਸਲੂਜਾ ਆਦਿ ਹਾਜ਼ਰ ਸਨ।

ਅੰਤਰ-ਯੂਨੀਵਰਸਿਟੀ ਚੈਂਪੀਅਨਸ਼ਿਪ ’ਚ ਕਬੱਡੀ ਟੀਮ ਦੋਇਮ

ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਕੁਰੂਕਸ਼ੇਤਰ ਯੂਨੀਵਰਸਿਟੀ ਦੀ ਮਹਿਲਾ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 24 ਤੋਂ 27 ਅਕਤੂਬਰ ਤੱਕ ਲੱਦਾਖ ਯੂਨੀਵਰਸਿਟੀ ਵਿੱਚ ਹੋਈ ਉੱਤਰੀ ਜ਼ੋਨ ਮਹਿਲਾ ਆਲ ਇੰਡੀਆ ਅੰਤਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਖਿਡਾਰੀਆਂ ਦੀ ਇਸ ਇਤਿਹਾਸਕ ਪ੍ਰਾਪਤੀ ਨੇ ਇਕ ਵਾਰ ਫਿਰ ਯੂਨੀਵਰਸਿਟੀ ਤੇ ਸੂਬੇ ਦਾ ਨਾਮ ਚਮਕਾਇਆ ਹੈ। ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੀਆਂ ਧੀਆਂ ਖੇਡਾਂ ਵਿੱਚ ਮੱਲਾਂ ਮਾਰ ਰਹੀਆਂ ਹਨ। ਖੇਡ ਨਿਰਦੇਸ਼ਕ ਡਾ. ਦਿਨੇਸ਼ ਰਾਣਾ ਨੇ ਕਿਹਾ ਕਿ ਇਹ ਸਫਲਤਾ ਵਾਈਸ ਚਾਂਸਲਰ ਸੋਮਨਾਥ ਸਚਦੇਵਾ ਦੇ ਮਾਰਗਦਰਸ਼ਨ ਦੀ ਅਗਵਾਈ ਦਾ ਨਤੀਜਾ ਹੈ।

Advertisement

Advertisement
Show comments