ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Crime news: ਰੇਵਾੜੀ ਦੇ ਨੌਜਵਾਨ ਨੂੰ ਆਸਟਰੇਲੀਆ ਦੀ ਅਦਾਲਤ ਨੇ 40 ਸਾਲ ਕੈਦ ਦੀ ਸਜ਼ਾ ਸੁਣਾਈ

ਅਨੁਵਾਦਕ ਦੀ ਨੌਕਰੀ ਦੇਣ ਦੇ ਬਹਾਨੇ ਸੱਦ ਕੇ ਕੋਰਿਆਈ ਲੜਕੀਆਂ ਨਾਲ ਜਬਰ-ਜਨਾਹ ਦੇ ਦੋਸ਼
Advertisement
ਗੁਰਦੀਪ ਭੱਟੀਟੋਹਾਣਾ, 9 ਮਾਰਚ

ਰੇਵਾੜੀ ਦੇ ਇਕ ਨੌਜਵਾਨ ਨੂੰ ਆਸਟਰੇਲੀਆਂ ਦੀ ਸਿਡਨੀ ਕੋਰਟ ਦੇ ਜੱਜ ਮਾਈਕਲ ਕਿੰਗ ਨੇ ਪੰਜ ਕੋਰਿਆਈ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ’ਤੇ 40 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਫ਼ੈਸਲੇ ਵਿੱਚ ਲਿਖਿਆ ਕਿ 30 ਸਾਲ ਤੋਂ ਪਹਿਲਾਂ ਅਜਿਹੇ ਨਿਰਦਈ ਮੁਲਜ਼ਮ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਬਾਲੇਸ਼ (43) ਸਾਲ-2006 ਵਿੱਚ ਪੜ੍ਹਾਈ ਕਰਨ ਆਸਟਰੇਲੀਆ ਗਿਆ ਸੀ। ਉਸ ਨੇ ਵਿਦੇਸ਼ ਵਿੱਚ ਕਈ ਕੰਪਨੀਆਂ ਵਿੱਚ ਡੇਟਾ ਵਿਜੂੁਅਲਾਈਜੇਸ਼ਨ ਸਲਾਹਕਾਰ ਵਜੋਂ ਕੰਮ ਕੀਤਾ। ਮੁਲਜ਼ਮ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਸਾਲ 2017 ਵਿੱਚ 21 ਤੋਂ 27 ਸਾਲ ਦੀ ਉਮਰ ਵਾਲੀਆਂ ਪੰਜ ਕੋਰਿਆਈ ਲੜਕੀਆਂ ਨੂੰ ਨੌਕਰੀ ਲਈ ਸੱਦਿਆ ਅਤੇ ਉਨ੍ਹਾਂ ਨਸ਼ੀਲੀ ਦਵਾਈ ਦੇ ਕੇ ਜਬਰ-ਜਨਾਹ ਕੀਤਾ। ਆਸਟਰੇਲੀਆ ਪੁਲੀਸ ਨੇ ਸਾਲ-2018 ਵਿੱਚ ਬਾਲੇਸ਼ ਦੇ ਕਮਰੇ ਵਿੱਚ ਛਾਪਾ ਮਾਰ ਕੇ ਉਸ ਦੇ ਕਮਰੇ ਵਿੱਚੋਂ ਦਰਜਨ ਤੋਂ ਵੱਧ ਮਹਿਲਾਵਾਂ ਨਾਲ ਨਾਜਾਇਜ਼ ਸਬੰਧਾਂ ਦੀਆਂ ਵੀਡੀਓ ਬਰਾਮਦ ਕੀਤੀਆਂ, ਜੋ ਉਸ ਨੇ ਕਮਰੇ ’ਚ ਲੁਕਵੇਂ ਢੰਗ ਨਾਲ ਕੈਮਰੇ ਲਗਾ ਕੇ ਰਿਕਾਰਡ ਕੀਤੀਆਂ ਸਨ।

ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਮੁਲਜ਼ਮ ਈ-ਕਾਮਰਸ ਵੈਬਸਾਈਟ ’ਤੇ ਕੋਰਿਆਈ ਅਨੁਵਾਦਕ ਦੀ ਨੌਕਰੀ ਦਾ ਇਸ਼ਤਿਹਾਰ ਦੇ ਕੇ ਲੜਕੀਆਂ ਨੂੰ ਆਲੀਸ਼ਾਨ ਹੋਟਲ ਵਿੱਚ ਲੈ ਜਾਂਦਾ ਸੀ। ਪੁਲੀਸ ਨੇ ਉਸ ਖ਼ਿਲਾਫ਼ 39 ਦੋਸ਼ ਲਗਾ ਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ।

ਰੇਵਾੜੀ ਦੀ ਰਾਧਾ ਸਵਾਮੀ ਕਲੋਨੀ ਵਿੱਚ ਰਹਿੰਦੇ ਬਾਲੇਸ਼ ਦੇ ਪਿਤਾ ਨੇ ਕਿਹਾ ਕਿ ਉਹ 20 ਸਾਲ ਪਹਿਲਾਂ ਘਰੋਂ ਚਲਾ ਗਿਆ ਸੀ ਅਤੇ ਮੁੜ ਕੇ ਨਹੀਂ ਆਇਆ। ਉਸ ਦੇ ਪਿਤਾ ਨੇ ਕਿਹਾ ਕਿ 10 ਸਾਲ ਪਹਿਲਾਂ ਬਾਲੇਸ਼ ਨੂੰ ਜਦੋਂ ਗੋਲਡ ਮੈਡਲ ਮਿਲਿਆ ਤਾਂ ਉਦੋਂ ਕੋਈ ਉਨ੍ਹਾਂ ਦੇ ਘਰ ਪੁੱਛਣ ਤੱਕ ਨਹੀਂ ਆਇਆ ਅੱਜ ਬੁਰਾਈ ਦੇਖ ਕੇ ਸੋਸ਼ਲ ਮੀਡੀਆ ਵਾਲੇ ਉਨ੍ਹਾਂ ਦੇ ਘਰ ਗੇੜੇ ਮਾਰ ਰਹੇ ਹਨ।

 

Advertisement
Tags :
Crime Newspolice filepunjabi news updatePunjabi Tribune News