ਪੱਤਰ ਪ੍ਰੇਰਕ ਫਰੀਦਾਬਾਦ, 14 ਸਤੰਬਰ ਸਾਈਬਰ ਪੁਲੀਸ ਸਟੇਸ਼ਨ ਐੱਨ.ਆਈ.ਟੀ. ਵਿੱਚ ਦਿੱਤੀ ਗਈ ਸ਼ਿਕਾਇਤ ਵਿੱਚ, ਫਰੀਦਾਬਾਦ ਦੇ ਝਡਸੈਤਾਲੀ ਦੇ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਨੂੰ ਸਾਈਬਰ ਠੱਗਾਂ ਨੇ ਇਕ ਵਟ੍ਹਸਐਪ ਗਰੁੱਪ ਵਿੱਚ ਜੋੜਿਆ ਸੀ, ਜਿੱਥੇ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਮੋਤੀਲਾਲ ਓਸਵਾਲ ਅਤੇ ਬੀ.ਓ.ਬੀ. ਕੈਪੀਟਲ ਮਾਰਕਿਟ ਕੰਪਨੀ ਨਾਲ ਜੁੜਿਆ ਹੋਇਆ ਹੈ। ਜਿਸ ਤੋਂ ਬਾਅਦ ਉਸ ਨੂੰ ਹੋਰ ਗਰੁੱਪਾਂ ਵਿੱਚ ਜੋੜਿਆ ਗਿਆ, ਜਿੱਥੇ ਉਸ ਨੂੰ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਉਸ ਨੂੰ ਨਿਵੇਸ਼ ਕਰਨ ਲਈ ਵਿਸ਼ਵਾਸ ਵਿੱਚ ਲਿਆ ਗਿਆ। ਸਾਈਬਰ ਠੱਗਾਂ ਨੇ ਵਿਅਕਤੀ ਨੂੰ ਵਟ੍ਹਸਐਪ ’ਤੇ ਇੱਕ ਲਿੰਕ ਭੇਜਿਆ ਅਤੇ ਇੱਕ ਫ਼ਰਜ਼ੀ ਐਪ ’ਤੇ ਖਾਤਾ ਖੋਲ੍ਹਣ ਅਤੇ ਇਸ ’ਤੇ ਨਿਵੇਸ਼ ਕਰਨ ਲਈ ਕਿਹਾ ਅਤੇ ਉਸ ਨੂੰ 600 ਫ਼ੀਸਦ ਤੱਕ ਦੇ ਮੁਨਾਫ਼ੇ ਦਾ ਲਾਲਚ ਦਿੱਤਾ। ਲਾਲਚ ਵਿੱਚ ਆ ਕੇ ਉਸ ਨੇ ਕੁੱਲ 58,41,000/- ਰੁਪਏ ਦਾ ਨਿਵੇਸ਼ ਕੀਤਾ। ਜਦੋਂ ਉਸ ਨੇ ਪੈਸੇ ਕਢਵਾਉਣ ਲਈ ਕਿਹਾ, ਤਾਂ ਉਹ ਬਹਾਨੇ ਬਣਾਉਣ ਲੱਗੇ ਅਤੇ ਟੈਕਸ ਦੇ ਰੂਪ ਵਿੱਚ ਹੋਰ ਪੈਸੇ ਦੀ ਮੰਗ ਕਰਨ ਲੱਗੇ। ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਥਾਣਾ ਐੱਨ.ਆਈ.ਟੀ. ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਕਾਰਵਾਈ ਕਰਦਿਆਂ ਗੁਰਪ੍ਰੀਤ ਨਿਵਾਸੀ ਵਿਕਾਸ ਨਗਰ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ ਪੰਜਾਬ, ਰਾਜਕੁਮਾਰ ਨਿਵਾਸੀ ਨਵਾਂਸ਼ਹਿਰ, ਅਤੇ ਮਨੀਸ਼ ਨਿਵਾਸੀ ਨੇੜੇ ਬੱਸ ਸਟੈਂਡ ਨਵਾਂਸ਼ਹਿਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਪ੍ਰੀਤ ਆਪਣੇ ਪਿਤਾ ਨਾਲ ਇਕ ਕਰਿਆਨੇ ਦੀ ਦੁਕਾਨ ’ਤੇ ਬੈਠਦਾ ਹੈ ਅਤੇ 12ਵੀਂ ਪਾਸ ਹੈ, ਜਦੋਂ ਕਿ ਮਨੀਸ਼ ਬੀ.ਬੀ.ਏ. ਪਾਸ ਹੈ ਅਤੇ ਰਾਜਕੁਮਾਰ 10ਵੀਂ ਪਾਸ ਹੈ। ਮੁਲਜਮਾਂ ਨੂੰ 3 ਦਿਨਾਂ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।
ਸਾਈਬਰ ਪੁਲੀਸ ਸਟੇਸ਼ਨ ਐੱਨ.ਆਈ.ਟੀ. ਵਿੱਚ ਦਿੱਤੀ ਗਈ ਸ਼ਿਕਾਇਤ ਵਿੱਚ, ਫਰੀਦਾਬਾਦ ਦੇ ਝਡਸੈਤਾਲੀ ਦੇ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਨੂੰ ਸਾਈਬਰ ਠੱਗਾਂ ਨੇ ਇਕ ਵਟ੍ਹਸਐਪ ਗਰੁੱਪ ਵਿੱਚ ਜੋੜਿਆ ਸੀ, ਜਿੱਥੇ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਮੋਤੀਲਾਲ ਓਸਵਾਲ ਅਤੇ ਬੀ.ਓ.ਬੀ. ਕੈਪੀਟਲ ਮਾਰਕਿਟ ਕੰਪਨੀ ਨਾਲ ਜੁੜਿਆ ਹੋਇਆ ਹੈ। ਜਿਸ ਤੋਂ ਬਾਅਦ ਉਸ ਨੂੰ ਹੋਰ ਗਰੁੱਪਾਂ ਵਿੱਚ ਜੋੜਿਆ ਗਿਆ, ਜਿੱਥੇ ਉਸ ਨੂੰ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਉਸ ਨੂੰ ਨਿਵੇਸ਼ ਕਰਨ ਲਈ ਵਿਸ਼ਵਾਸ ਵਿੱਚ ਲਿਆ ਗਿਆ। ਸਾਈਬਰ ਠੱਗਾਂ ਨੇ ਵਿਅਕਤੀ ਨੂੰ ਵਟ੍ਹਸਐਪ ’ਤੇ ਇੱਕ ਲਿੰਕ ਭੇਜਿਆ ਅਤੇ ਇੱਕ ਫ਼ਰਜ਼ੀ ਐਪ ’ਤੇ ਖਾਤਾ ਖੋਲ੍ਹਣ ਅਤੇ ਇਸ ’ਤੇ ਨਿਵੇਸ਼ ਕਰਨ ਲਈ ਕਿਹਾ ਅਤੇ ਉਸ ਨੂੰ 600 ਫ਼ੀਸਦ ਤੱਕ ਦੇ ਮੁਨਾਫ਼ੇ ਦਾ ਲਾਲਚ ਦਿੱਤਾ। ਲਾਲਚ ਵਿੱਚ ਆ ਕੇ ਉਸ ਨੇ ਕੁੱਲ 58,41,000/- ਰੁਪਏ ਦਾ ਨਿਵੇਸ਼ ਕੀਤਾ। ਜਦੋਂ ਉਸ ਨੇ ਪੈਸੇ ਕਢਵਾਉਣ ਲਈ ਕਿਹਾ, ਤਾਂ ਉਹ ਬਹਾਨੇ ਬਣਾਉਣ ਲੱਗੇ ਅਤੇ ਟੈਕਸ ਦੇ ਰੂਪ ਵਿੱਚ ਹੋਰ ਪੈਸੇ ਦੀ ਮੰਗ ਕਰਨ ਲੱਗੇ। ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਥਾਣਾ ਐੱਨ.ਆਈ.ਟੀ. ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਕਾਰਵਾਈ ਕਰਦਿਆਂ ਗੁਰਪ੍ਰੀਤ ਨਿਵਾਸੀ ਵਿਕਾਸ ਨਗਰ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ ਪੰਜਾਬ, ਰਾਜਕੁਮਾਰ ਨਿਵਾਸੀ ਨਵਾਂਸ਼ਹਿਰ, ਅਤੇ ਮਨੀਸ਼ ਨਿਵਾਸੀ ਨੇੜੇ ਬੱਸ ਸਟੈਂਡ ਨਵਾਂਸ਼ਹਿਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਪ੍ਰੀਤ ਆਪਣੇ ਪਿਤਾ ਨਾਲ ਇਕ ਕਰਿਆਨੇ ਦੀ ਦੁਕਾਨ ’ਤੇ ਬੈਠਦਾ ਹੈ ਅਤੇ 12ਵੀਂ ਪਾਸ ਹੈ, ਜਦੋਂ ਕਿ ਮਨੀਸ਼ ਬੀ.ਬੀ.ਏ. ਪਾਸ ਹੈ ਅਤੇ ਰਾਜਕੁਮਾਰ 10ਵੀਂ ਪਾਸ ਹੈ। ਮੁਲਜਮਾਂ ਨੂੰ 3 ਦਿਨਾਂ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।