ਸਹਿਕਾਰਤਾ ਅੰਦੋਲਨ ਨੇ ਆਰਥਿਕਤਾ ਬਦਲੀ: ਘੋਸ਼
ਪੰਚਕੂਲਾ ਦੇ ਯਵਨਿਕਾ ਗਾਰਡਨ ਵਿੱਚ ਕਰਵਾਇਆ ਗਿਆ 72ਵਾਂ ਸਹਿਕਾਰਤਾ ਮੇਲਾ ਅੱਜ ਸ਼ਾਮ ਸਮਾਪਤ ਹੋ ਗਿਆ। ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਹਿਕਾਰਤਾ ਅੰਦੋਲਨ ਨੇ ਪਿੰਡਾਂ ਦੇ ਕਿਸਾਨਾਂ ਦੀ ਅਰਥਵਿਵਸਥਾ ਬਦਲੀ ਹੈ ਅਤੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਹਰਿਆਣਾ ਸਹਿਕਾਰਤਾ ਦਾ ਖੇਤਰ ਦੇਸ਼ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਸਮਾਰੋਹ ਵਿੱਚ ਕਿਸਾਨਾਂ ਨੂੰ ਸਨਮਾਨਿਤ ਕਰਕੇ ਉਹ ਖੁਦ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਕੂਲਾ ਦੇ ਇਸ ਸਮਾਰੋਹ ਵਿੱਚ ਸਵਦੇਸ਼ੀ ਮੇਲਾ ਵੀ ਕਰਵਾਇਆ ਗਿਆ। ਰਾਜਪਾਲ ਨੇ ਸਹਿਕਾਰਤਾ ਨੂੰ ਉਤਸ਼ਾਹਿਤ ਕਰਨ ਵਾਲਾ ਇੱਕ ਗੀਤ ਵੀ ਰਿਲੀਜ਼ ਕੀਤਾ। ਇਸ ਮੌਕੇ ਰਾਜਪਾਲ ਦੀ ਪਤਨੀ ਮਿੱਤਰਾ ਘੋਸ਼, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਡਾ ਰੀਟਾ ਸ਼ਰਮਾ, ਮੇਅਰ ਕੁਲਭੂਸ਼ਣ ਗੋਇਲ, ਸ਼ਿਵਾਲਿਕ ਵਿਕਾਸ ਬੋਰਡ ਦੇ ਉਪ ਚੇਅਰਮੈਨ ਓਮ ਪ੍ਰਕਾਸ਼ ਦੇਵੀਨਗਰ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਹੈਫੇਡ ਦੇ ਪ੍ਰਬੰਧ ਨਿਰਦੇਸ਼ਕ ਮੁਕੂਲ ਕੁਮਾਰ ਹਾਜ਼ਰ ਸਨ।
