ਕਾਂਗਰਸ ਵੱਲੋਂ ਰਾਓ ਨਰਿੰਦਰ ਸਿੰਘ ਹਰਿਆਣਾ ਇਕਾਈ ਦੇ ਮੁਖੀ ਅਤੇ ਹੁੱਡਾ ਸੀ ਐਲ ਪੀ ਆਗੂ ਨਿਯੁਕਤ
Congress appoints Rao Narender Singh as Haryana unit chief, Hooda as CLP leader ਕਾਂਗਰਸ ਨੇ ਅੱਜ ਰਾਓ ਨਰਿੰਦਰ ਸਿੰਘ ਨੂੰ ਆਪਣੀ ਹਰਿਆਣਾ ਇਕਾਈ ਦਾ ਨਵਾਂ ਪ੍ਰਧਾਨ ਬਣਾਇਆ ਹੈ ਜਦਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੂਬੇ ਵਿੱਚ ਵਿਧਾਇਕ ਦਲ (ਸੀ ਐਲ ਪੀ) ਆਗੂ ਨਿਯੁਕਤ ਕੀਤਾ ਹੈ। ਰਾਓ ਨਰਿੰਦਰ ਸਿੰਘ ਉਦੈ ਭਾਨ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਅਪਰੈਲ 2022 ਵਿੱਚ ਸੂਬਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ ਹਰਿਆਣਾ ਦੇ ਸਾਬਕਾ ਸਿਹਤ ਮੰਤਰੀ ਹਨ ਅਤੇ ਨਾਰਨੌਲ ਨਾਲ ਸਬੰਧਤ ਹਨ।
ਵਿਧਾਨ ਸਭਾ ਚੋਣਾਂ ਤੋਂ ਲਗਪਗ ਇੱਕ ਸਾਲ ਬਾਅਦ ਹੁੱਡਾ ਨੂੰ ਕਾਂਗਰਸ ਵਿਧਾਇਕ ਦਲ (ਸੀਐਲਪੀ) ਦਾ ਨੇਤਾ ਬਣਾਇਆ ਗਿਆ ਹੈ। ਇਹ ਨਿਯੁਕਤੀ ਇਸ ਲਈ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਪਾਰਟੀ ਅੰਦਰੂਨੀ ਦਬਾਅ ਅੱਗੇ ਝੁਕ ਗਈ ਜਾਪਦੀ ਹੈ। ਕਾਂਗਰਸ ਨੇ ਪਿਛਲੇ ਸਾਲ ਆਪਣੇ ਸੀਐਲਪੀ ਨੇਤਾ ਦਾ ਐਲਾਨ ਨਹੀਂ ਕੀਤਾ ਸੀ। ਦੱਸਣਾ ਬਣਦਾ ਹੈ ਕਿ ਜ਼ਿਆਦਾਤਰ ਕਾਂਗਰਸੀ ਵਿਧਾਇਕ ਹੁੱਡਾ ਦੇ ਨਾਲ ਹਨ। ਹਾਲਾਂਕਿ, ਪਾਰਟੀ ਨੇ ਖਾਲੀ ਪਏ ਅਹੁਦੇ ’ਤੇ ਹੁੱਡਾ ਜਾਂ ਕਿਸੇ ਹੋਰ ਨੂੰ ਨਿਯੁਕਤ ਨਹੀਂ ਕੀਤਾ ਸੀ ਪਰ ਹਾਲ ਦੀ ਇਸ ਨਿਯੁਕਤੀ ਨਾਲ ਹੁੱਡਾ ਇੱਕ ਵਾਰ ਮੁੜ ਸੂਬੇ ਵਿੱਚ ਪਾਰਟੀ ਦੇ ਨਿਰਵਿਵਾਦ ਆਗੂ ਵਜੋਂ ਉੱਭਰੇ ਹਨ। ਪੀ.ਟੀ.ਆਈ.