ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ਦਾ ਪਾਣੀ ਵਧਣ ਕਾਰਨ ਲੋਕਾਂ ਵਿੱਚ ਸਹਿਮ

ਲੋਕ ਜ਼ਰੂਰੀ ਘਰੇਲੂ ਸਾਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣ ਲੱਗੇ
Advertisement

ਬਲਜੀਤ ਸਿੰਘ

ਸਰਦੂਲਗੜ੍ਹ, 15 ਜੁਲਾਈ

Advertisement

ਇੱਥੇ ਬੇਕਾਬੂ ਹੋਏ ਘੱਗਰ ਦੇ ਪਾਣੀ ਕਾਰਨ ਸਰਦੂਲਗੜ੍ਹ ਹਲਕੇ ਦੇ ਕਈ ਪਿੰਡਾਂ ਵਿਚ ਸਹਿਮ ਫੈਲ ਗਿਆ ਹੈ। ਚਾਂਦਪੁਰਾ ਬੰਨ੍ਹ ਦੇ ਟੁੱਟਣ ਕਰਕੇ ਹਲਕੇ ਦੇ ਪਿੰਡ ਮੋਫਰ, ਮੋਡਾ, ਦਾਨੇਵਾਲਾ, ਕੋਰਵਾਲਾ, ਚਹਿਲਾਂਵਾਲੀ, ਭੰਮੇ ਖੁਰਦ ਆਦਿ ਕਰੀਬ ਇੱਕ ਦਰਜਨ ਪਿੰਡਾਂ ਵਿਚ ਪਾਣੀ ਆਉਣ ਦਾ ਖਤਰਾ ਹੈ। ਇਸ ਤੋਂ ਇਲਾਵਾਂ ਹਲਕਾ ਬੁਢਲਾਡਾ ਦੇ ਵੀ ਕਈ ਪਿੰਡਾਂ ਵਿਚ ਹੜ੍ਹ ਦੀ ਸਥਿਤੀ ਬਣ ਸਕਦੀ ਹੈ। ਸੰਭਾਵੀ ਪ੍ਰਭਾਵਿਤ ਪਿੰਡਾਂ ਦੇ ਲੋਕ ਆਪਣਾ ਜ਼ਰੂਰੀ ਘਰੇਲੂ ਸਾਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣ ਲੱਗੇ ਹਨ। ਅੱਜ ਸਵੇਰੇ ਸਰਦੂਲਗੜ੍ਹ ਤੇ ਪਿੰਡ ਰੋੜਕੀ ਵਿਚਕਾਰ ਬਣਾਏ ਬੰਨ੍ਹ ਵਿਚ ਪਾੜ ਪੈ ਗਿਆ ਜਿਸ ਕਾਰਨ ਵੱਡੀ ਗਿਣਤੀ ਖੇਤਰ ਵਿਚ ਪਾਣੀ ਭਰ ਗਿਆ।

Advertisement
Tags :
ਸਹਿਮਕਾਰਨਘੱਗਰਪਾਣੀ:ਲੋਕਾਂਵਿੱਚ