ਅਧਿਆਪਕਾਂ ਲਈ ‘ਸੀਬੀਪੀ’ ਕਰਵਾਇਆ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੀਬੀਐੱਸਈ ਦੇ ਨਿਰਦੇਸ਼ ਅਨੁਸਾਰ ਅਧਿਆਪਕਾਂ ਲਈ ਸਮਰੱਥਾ ਵਿਕਾਸ ਪ੍ਰੋਗਰਾਮ (ਸੀਬੀਪੀ) ਕਰਵਾਇਆ ਗਿਆ। ਜਿਸ ਦਾ ਵਿਸ਼ਾ ‘ਥਿਊਰੀ ਆਫ਼ ਨਾਲਜ’ ਸੀ। ਇਹ ਪ੍ਰੋਗਰਾਮ ਅਧਿਆਪਕਾਂ ਦੀ ਪੜਾਉਣ ਦੀ ਸਮਝ, ਵਿਰੋਧ ਕਰਨ ਦੇ ਤਰੀਕੇ ਅਤੇ ਗਿਆਨ ਨੂੰ ਸਮਝਣ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਗਿਆਨ ਦੇ ਕੁਦਰਤੀ ਸਰੋਤਾਂ, ਸੀਮਾਵਾਂ ਅਤੇ ਸਚਿਆਈਆਂ ਨੂੰ ਸਮਝਣ ਲਈ ਇੱਕ ਮੰਚ ਪ੍ਰਦਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇ ਮਾਹਿਰ ਡਾ. ਵਿਭਾ ਰਾਏ ਅਤੇ ਰਾਜਨ ਸ਼ਰਮਾ ਨੇ ਦੀਵੇ ਬਾਲ਼ ਕੇ ਕੀਤੀ। ਉਨਾਂ ਕਿਹਾ ਕਿ ‘ਥਿਊਰੀ ਆਫ਼ ਨਾਲਜ’ ਵਿੱਚ ਇਹ ਜਾਣਨ ਦਾ ਯਤਨ ਕੀਤਾ ਗਿਆ ਹੈ ਕਿ ਅਸੀਂ ਕੀ ਜਾਣਦੇ ਹਾਂ ਤੇ ਸਾਡੇ ਗਿਆਨ ਦੀ ਭਰੋਸਗੀ ਕੀ ਹੈ। ਬੁਲਾਰੇ ਨੇ ਵੱਖ ਵੱਖ ਗਿਆਨ ਦੇ ਸਰੋਤਾਂ ਜਿਵੇਂ ਤਜ਼ਰਬਾ, ਤਰਕ, ਭਾਸ਼ਾ ਅਤੇ ਵਿਸ਼ਵਾਸ ’ਤੇ ਚਰਚਾ ਕੀਤੀ। ਉਨਾਂ ਦਿੱਸਆ ਕਿ ਇਹ ਤੱਤ ਕਿਸ ਤਰਾਂ ਸਾਡੇ ਗਿਆਨ ਨੂੰ ਪ੍ਰਭਾਵਿਤ ਕਰਦੇ ਹਨ। ਉਨਾਂ ਨੇ ਇਹ ਵੀ ਸਮਝਾਇਆ ਕਿ ਆਧੁਨਿਕ ਸਿੱਖਿਆ ਵਿੱਚ ‘ਥਿਊਰੀ ਆਫ਼ ਨਾਲਜ’ ਦਾ ਕਿੰਨਾ ਮਹੱਤਵ ਹੈ। ਇਸ ਪ੍ਰੋਗਰਾਮ ਵਿੱਚ ਕਈ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਮੰਚ ਦਾ ਸੰਚਾਲਨ ਰੋਹਣੀ ਆਹੂਜਾ ਨੇ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਵਿਸ਼ੇ ਮਾਹਿਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।