ਬਾਲ ਦਿਵਸ ਨੂੰ ਸਮਰਪਿਤ ਮੁਕਾਬਲੇ
ਡਿਵਾਈਨ ਪਬਲਿਕ ਸਕੂਲ ਦੇ ਆਡੀਟੋਰੀਅਮ ’ਚ ਤਿੰਨ ਰੋਜ਼ਾ ਟੇਲੈਂਟ ਸ਼ੋਅ ਕਰਵਾਇਆ ਜਾ ਰਿਹਾ ਹੈ। ਅੱਜ ਪਹਿਲੇ ਦਿਨ ਪਹਿਲੀ ਤੋਂ ਤੀਜੀ ਕਲਾਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲਿਆ। ਸਕੂਲ ਪ੍ਰਬੰਧਕ ਡਾ. ਗੁਰਦੀਪ ਸਿੰਘ ਹੇਅਰ, ਪ੍ਰਿੰਸੀਪਲ ਰਾਜਿੰਦਰ ਖੁੱਬੜ ਤੇ ਵਾਈਸ ਪ੍ਰਿੰਸੀਪਲ ਮਨੀਸ਼ ਮਲਿਕ ਸਣੇ ਸਕੂਲ ਸਟਾਫ ਨੇ ਪ੍ਰੋਗਰਾਮ ’ਚ ਹਿੱਸਾ ਲਿਆ।
ਸਕੂਲ ਪ੍ਰਿੰਸੀਪਲ ਰਾਜਿੰਦਰ ਖੁੱਬੜ ਨੇ ਕਿਹਾ ਕਿ ਬਾਲ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹਨ ਤੇ ਉਨ੍ਹਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ। ਪ੍ਰੋਗਰਾਮ ਦੇ ਅੰਤ ’ਚ ਵਾਈਸ ਪ੍ਰਿੰਸੀਪਲ ਮਨੀਸ਼ ਮਲਿਕ ਨੇ ਬੱਚਿਆਂ ਨੂੰ ਪੰਡਿਤ ਜਵਾਹਰਲਾਲ ਨਹਿਰੂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਮਿਮਿਕਰੀ ਮੁਕਾਬਲੇ ਵਿਚ ਤਮੂਰ ਅਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਜੂਅਲ ਟੇਲੈਂਟ ਮੁਕਾਬਲੇ ’ਚ ਪਹਿਲੀ ਦੇ ਰੁਦਰ ਨੇ ਪਹਿਲਾ, ਅਨਿਕ ਨੇ ਦੂਜਾ ਤੇ ਇਵਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੀ ਦੇ ਗੁਰਸੰਜ ਸਿੰਘ ਨੇ ਪਹਿਲਾ, ਯੁਵਿਕਾ ਸਟਾਲਿਨ ਨੇ ਦੂਜਾ, ਹਰਸ਼ਿਤਾ ਨੇ ਤੀਜਾ, ਤੀਜੀ ਦੀ ਨਿਤਾਰਾ ਨੇ ਪਹਿਲਾ, ਕਰਿਸ਼ ਤੇ ਅਕਸ਼ਪ੍ਰੀਤ ਨੇ ਦੂਜਾ, ਜਸਿਤ ਤੇ ਰਵਨੀਤ ਨੇ ਤੀਜਾ ਸਥਾਨ ਹਾਸਲ ਕੀਤਾ। ਡਾਂਸ ’ਚ ਪਹਿਲੀ ਕਲਾਸ ਦੀ ਨਵਨੀਤ ਨੇ ਪਹਿਲਾ, ਭਾਵਿਕਾ ਤੇ ਸਾਰਿਕਾ ਨੇ ਦੂਜਾ ਅਤੇ ਸਵਰਦੀਪ ਤੇ ਨਾਇਰਾ ਨੇ ਤੀਜਾ, ਦੂਜੀ ਦੀ ਚਾਰਿਸ ਤੇ ਨਾਇਰਾ ਨੇ ਪਹਿਲਾ, ਪ੍ਰਿਆਂਸ਼ੀ ਨੇ ਦੂਜਾ, ਜੀਵਿਕਾਤੇ ਇਸ਼ਾਂਤ ਨੇ ਤੀਜਾ ਸਥਾਨ ਲਿਆ। ਤੀਜੀ ਦੇ ਮਨਪ੍ਰਿਆਤੇ ਵਾਨਿਆ ਨੇ ਪਹਿਲਾ, ਤਨਵੀ ਨੇ ਦੂਜਾ, ਦੀਪਿੰਦਰਜੋਤ, ਦਿਸ਼ਾ, ਮਾਸੀਰਤ ਤੇ ਸੁਖਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
