ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੰਪਨੀ ਵਰਕਰਾਂ ਵੱਲੋਂ ਪ੍ਰਬੰਧਕਾਂ ਤੇ ਕਿਰਤ ਵਿਭਾਗ ਖ਼ਿਲਾਫ਼ ਪ੍ਰਦਰਸ਼ਨ

ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ
ਕਿਰਤ ਵਿਭਾਗ ਤੇ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਰਕਰ।
Advertisement
ਪ੍ਰਤਾਪ ਸਪਿਨਟੈਕਸ ਪ੍ਰਾਈਵੇਟ ਲਿਮਟਿਡ ਪਿੰਡ ਮੌਹੜਾ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਅੱਜ ਅੰਬਾਲਾ ਛਾਉਣੀ ਵਿੱਚ ਸਹਾਇਕ ਲੇਬਰ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੰਦਿਆਂ ਕੰਪਨੀ ਪ੍ਰਬੰਧਕਾਂ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਮਜ਼ਦੂਰਾਂ ਨੇ ਦੱਸਿਆ ਕਿ ਕੰਪਨੀ ਨੇ ਬਿਨਾਂ ਕਿਸੇ ਨੋਟਿਸ ਦੇ 22 ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜੋ ਸਿੱਧੇ ਤੌਰ ’ਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਹੈ। ਏਟਕ ਦੇ ਸੂਬਾਈ ਮੀਤ ਪ੍ਰਧਾਨ ਵਿਨੋਦ ਚੁੱਘ ਨੇ ਕਿਹਾ ਕਿ ਕੰਪਨੀ ਪ੍ਰਬੰਧਕ ਲੰਮੇ ਸਮੇਂ ਤੋਂ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੂੰ ਨਾ ਸਮੇਂ ’ਤੇ ਤਨਖ਼ਾਹ ਮਿਲ ਰਹੀ ਹੈ, ਨਾ ਹੀ ਕੰਪਨੀ ’ਚ ਕੋਈ ਸੁਰੱਖਿਆ ਪ੍ਰਬੰਧ ਹਨ। ਮਜ਼ਦੂਰਾਂ ਨੇ ਦੱਸਿਆ ਕਿ 10 ਜੂਨ ਨੂੰ ਉਨ੍ਹਾਂ ਨੇ ਆਪਣੇ ਹੱਕਾਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ 50 ਮਜ਼ਦੂਰ ਬੇਰੁਜ਼ਗਾਰ ਕਰ ਦਿੱਤੇ ਗਏ। ਹਾਲਾਂਕਿ 20 ਜੂਨ ਨੂੰ ਲਿਖਤੀ ਸਮਝੌਤਾ ਕਰਕੇ ਸਾਰੇ ਮਜ਼ਦੂਰ ਵਾਪਸ ਰੱਖੇ ਗਏ ਸਨ ਅਤੇ ਕਾਨੂੰਨ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਮਝੌਤੇ ’ਤੇ ਕੋਈ ਕਾਰਵਾਈ ਨਹੀਂ ਹੋਈ। ਮਜ਼ਦੂਰ ਆਗੂ ਰਾਜੇਸ਼ ਸ਼ਰਮਾ, ਅਮਰਜੀਤ ਕੁਮਾਰ, ਸ਼ਿਵਸ਼ੰਕਰ ਸਿੰਘ ਨੇ ਕਿਰਤ ਵਿਭਾਗ ਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਦੋ ਯੂਨਿਟ ਬਿਨਾਂ ਕਿਸੇ ਇਜਾਜ਼ਤ ਦੇ ਬੰਦ ਕਰ ਦਿੱਤੇ ਹਨ। ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੰਪਨੀ ’ਚ ਕਿਰਤ ਕਾਨੂੰਨ ਲਾਗੂ ਨਾ ਕਰਵਾਏ ਗਏ ਤਾਂ ਏਟਕ ਵੱਲੋਂ ਵੱਡਾ ਅੰਦੋਲਨ ਅਤੇ ਅਣਮਿਥੇ ਸਮੇਂ ਲਈ ਰੋਸ਼ ਧਰਨਾ ਲਾਇਆ ਜਾਵੇਗਾ।

Advertisement

ਸਹਾਇਕ ਲੇਬਰ ਕਮਿਸ਼ਨਰ ਪ੍ਰਦੀਪ ਰਾਠੌਰ ਨੇ ਦੱਸਿਆ ਕਿ ਉਹ ਛੁੱਟੀ ’ਤੇ ਹਨ ਅਤੇ ਪਹਿਲਾਂ ਵੀ ਕੰਪਨੀ ਦੇ ਮਜ਼ਦੂਰਾਂ ਤੇ ਪ੍ਰਬੰਧਕਾਂ ਵਿਚਕਾਰ ਸਮਝੌਤਾ ਕਰਵਾਇਆ ਜਾ ਚੁੱਕਾ ਹੈ।

Advertisement