ਬੱਚਿਆਂ ਨੂੰ ਰਾਸ ਨਾ ਆਇਆ ਸਕੂਲਾਂ ਦਾ ਬਦਲਿਆ ਸਮਾਂ
ਬੱਸਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ
Advertisement
ਹਰਿਆਣਾ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਸਕੂਲ ਦੇ ਸਮੇਂ ਵਿੱਚ ਕੀਤੇ ਗਏ ਬਦਲਾਅ ਦਾ ਸਿੱਧਾ ਅਸਰ ਦੂਰ-ਦੁਰਾਡੇ ਇਲਾਕਿਆਂ ਦੇ ਬੱਚਿਆਂ ’ਤੇ ਪੈ ਰਿਹਾ ਹੈ। ਪਹਿਲਾਂ ਬਲਾਕ ਦੇ ਸਾਰੇ ਸਕੂਲ ਪਹਿਲਾਂ ਸਵੇਰੇ 8:00 ਵਜੇ ਸ਼ੁਰੂ ਹੁੰਦੇ ਸਨ, ਹੁਣ ਨਵਾਂ ਸਮਾਂ ਬਦਲ ਕੇ 9:00 ਵਜੇ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਕੂਲ ਬੰਦ ਹੋਣ ਦਾ ਸਮਾਂ ਦੁਪਹਿਰ 2:30 ਵਜੇ ਤੋਂ ਵਧਾ ਕੇ 3:00 ਵਜੇ ਕਰ ਦਿੱਤਾ ਗਿਆ ਹੈ। ਬਦਲੇ ਸਮੇਂ ਕਾਰਨ ਬੱਚਿਆਂ ਨੂੰ ਸਕੂਲ ਪਹੁੰਚਣ ਅਤੇ ਘਰ ਵਾਪਸ ਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਅਜੇ ਵੀ ਪੁਰਾਣੀ ਸਮਾਂ-ਸਾਰਣੀ ਅਨੁਸਾਰ ਚੱਲ ਰਹੀਆਂ ਹਨ। ਇਲਾਕਾ ਨਿਵਾਸੀਆਂ ਨੇ ਬੱਸ ਦੇ ਸਮੇਂ ਵਿੱਚ ਤਬਦੀਲੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਬੱਸਾਂ ਦਾ ਸਮਾਂ ਵੀ ਮੁੜ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਸਕੂਲ ਦੇਰ ਨਾਲ ਨਾ ਪਹੁੰਚਣ ਜਾਂ ਦੇਰ ਨਾਲ ਘਰ ਵਾਪਸ ਜਾਣ ਲਈ ਮਜਬੂਰ ਨਾ ਹੋਣ। ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਰੋਮਾ ਦੇਵੀ ਅਤੇ ਹਰਬੰਸ ਲਾਲ ਨੇ ਹਰਿਆਣਾ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੱਸ ਸ਼ਡਿਊਲ ਵਿੱਚ ਤੁਰੰਤ ਸੁਧਾਰ ਕਰਨ ਦੀ ਅਪੀਲ ਕੀਤੀ। ਬਹੁਤ ਸਾਰੇ ਪੇਂਡੂ ਅਤੇ ਪਹਾੜੀ ਖੇਤਰਾਂ ਦੇ ਬੱਚਿਆਂ ਨੂੰ ਸੜਕ ਅਤੇ ਬੱਸ ਯਾਤਰਾ ਦੋਵਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
Advertisement
Advertisement
